माएँ रख चरना दे नाल

ਮਾਂਏਂ, ਰੱਖ ਚਰਨਾਂ ਦੇ ਨਾਲ,
ਚਰਨਾਂ ਦੀ ਮੌਜ਼ ਬੜੀ l
ਮਾਂਏਂ, ਸਵਰਗਾਂ ਤੋਂ, ਸੋਹਣਾ ਤੇਰਾ ਦਵਾਰ,
ਦਵਾਰ ਦੀ ਮੌਜ਼ ਬੜੀ ll

ਜਦੋਂ ਦਾ ਮੈਂ, ਤੇਰਾ ਦਰਸ਼ਨ ਕੀਤਾ l
ਪ੍ਰੇਮ ਪਿਆਲਾ, ਭਰ ਕੇ ਪੀਤਾ ll
ਤੇਰਾ ਦਰਸ਼ਨ lll ਬੜਾ ਏ ਕਮਾਲ,
ਚਰਨਾਂ ਦੀ ਮੌਜ਼ ਬੜੀ,,,
ਮਾਂਏਂ, ਰੱਖ ਚਰਨਾਂ ਦੇ ਨਾਲ,,,,,,,,,,,,F

ਦੁਨੀਆਂ ਦੇ ਲੋਕ ਤੈਥੋਂ, ਦੁੱਧ ਪੁੱਤ ਮੰਗਦੇ l
ਜੇਹੜਾ ਤੇਰਾ ਰੰਗ ਮੈਨੂੰ, ਓਹਦੇ ਵਿੱਚ ਰੰਗ ਦੇ ll
ਮੇਰਾ ਦੂਜਾ lll ਨਹੀਂ ਏ ਸਵਾਲ,
ਚਰਨਾਂ ਦੀ ਮੌਜ਼ ਬੜੀ,,,
ਮਾਂਏਂ, ਰੱਖ ਚਰਨਾਂ ਦੇ ਨਾਲ,,,,,,,,,,,,F

ਮਈਆ ਜੀ ਦੇ ਨਾਮ ਦਾ, ਸਰੂਰ ਮੈਨੂੰ ਚੜ੍ਹਿਆ l
ਵੱਸ ਗਈ ਮਾਂ ਰੋਮ ਰੋਮ, ਇੱਕੋ ਪੱਲਾ ਫੜ੍ਹਿਆ ll
ਮਈਆ ਨਾਮ ਨਾਲ lll ਹੋਵਾਂ ਮੈਂ ਨਿਹਾਲ,
ਚਰਨਾਂ ਦੀ ਮੌਜ਼ ਬੜੀ,,,
ਮਾਂਏਂ, ਰੱਖ ਚਰਨਾਂ ਦੇ ਨਾਲ,,,,,,,,,,,,F

ਜਦੋਂ ਦਾ ਮਾਂਏਂ, ਰੰਗ ਤੇਰਾ ਚੜ੍ਹਿਆ l
ਓਦੋ ਦਾ ਦਵਾਰੇ ਆ ਕੇ, ਲੜ੍ਹ ਤੇਰਾ ਫੜ੍ਹਿਆ ll
ਮੈਂ ਤਾ ਹੋ ਗਿਆ lll ਮਾਲ੍ਹਾ ਮਾਲ,    
ਚਰਨਾਂ ਦੀ ਮੌਜ਼ ਬੜੀ,,,
ਮਾਂਏਂ, ਰੱਖ ਚਰਨਾਂ ਦੇ ਨਾਲ,,,,,,,,,,,,F

ਜਦੋਂ ਦਾ ਮਾਂਏਂ ਤੇਰੇ, ਰੰਗ ਵਿੱਚ ਰੰਗਿਆ l
ਭਗਤੀ ਦਾ ਵਰ ਮਾਂਏਂ, ਤੇਰੇ ਕੋਲੋਂ ਮੰਗਿਆ ll
ਭੇਟਾਂ ਦਰ ਤੇ lll ਗਾਵੇ ਤੇਰਾ ਲਾਲ,
ਚਰਨਾਂ ਦੀ ਮੌਜ਼ ਬੜੀ,,,
ਮਾਂਏਂ, ਰੱਖ ਚਰਨਾਂ ਦੇ ਨਾਲ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (434 downloads)