ਅੱਜ ਡੰਮਰੂ ਵਜਾ ਦੇ ਭੋਲਿਆ,
ਅੱਜ ਸਭ ਨੂੰ ਨਚਾ ਦੇ ਭੋਲਿਆ ll
ਹੋ 'ਨਾਮ ਵਾਲੀ ਮਸਤੀ ਦੇ ਭੰਗ ਦੇ ਪਿਆਲੇ ll,
ਸਭ ਨੂੰ ਪਿਲਾ ਦੇ ਭੋਲਿਆ,,,
ਹੋ ਡੰਮਰੂ lll ਵਜਾ ਦੇ ਭੋਲਿਆ,,,,,,,,,,,,,,,,,,,,
ਡੰਮ ਡੰਮ ਡੰਮ ਡੰਮ ਡੰਮਰੂ ਵੱਜਿਆ l
ਸੁਣ ਸਵਰਗਾਂ ਤੋਂ ਇੰਦਰ ਭੱਜਿਆ ll
ਹੋ 'ਦਰ ਭਗਤਾਂ ਦਾ ਮੇਲਾ ਲੱਗਿਆ ll,
ਦਰਸ਼ ਦਿਖਾ ਦੇ ਭੋਲਿਆ,,,
ਹੋ ਡੰਮਰੂ lll ਵਜਾ ਦੇ ਭੋਲਿਆ,,,,,,,,,,,,,,,,,,,,
ਨੰਦੀ ਬੈਲ ਪਾ ਝਾਂਜਰ ਨੱਚਦਾ l
ਮਾਂ ਗੌਰਾਂ ਨੂੰ ਬੜਾ ਹੀ ਜੱਚਦਾ ll
ਹੋ 'ਮਸਤੀ ਵਾਲਾ ਰੰਗ ਵਰਸਦਾ ll,
ਓਹ ਵਰਸਾਦੇ ਭੋਲਿਆ,,,
ਹੋ ਡੰਮਰੂ lll ਵਜਾ ਦੇ ਭੋਲਿਆ,,,,,,,,,,,,,,,,,,,,
ਸ਼ੰਕਰ ਤੇਰੇ ਰੂਪਲਾ ਸਾਹਨੀ l
ਬ੍ਰਹਮਾ ਵਿਸ਼ਨੂੰ ਆਦਿ ਭਵਾਨੀ ll
ਹੋ 'ਧਰਤ ਪਤਾਲੀ ਤੇ ਅਸਮਾਨੀ ll,
ਅੱਜ ਰੌਣਕਾਂ ਲਵਾ ਦੇ ਭੋਲਿਆ,,,
ਹੋ ਡੰਮਰੂ lll ਵਜਾ ਦੇ ਭੋਲਿਆ,,,,,,,,,,,,,,,,,,,,
ਅੰਮ੍ਰਿਤ ਰਸ ਮੈਂ ਪੀ ਜਾਂ ਸਾਰੀ l
ਬਣਕੇ ਤੇਰਾ ਪ੍ਰੇਮ ਪੁਜਾਰੀ ll
ਹੋ ਸਭ ਭਗਤਾਂ ਨੂੰ ਚੜ੍ਹੀ ਖੁਮਾਰੀ,
ਨਾਮ ਤੇਰੇ ਦੀ ਚੜ੍ਹੀ ਖੁਮਾਰੀ,
ਨਸ਼ਾ ਨਾਮ ਦਾ ਚੜ੍ਹ ਦੇ ਭੋਲਿਆ,,,
ਹੋ ਡੰਮਰੂ lll ਵਜਾ ਦੇ ਭੋਲਿਆ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ