ਨਰਾਤੇ ਮਈਆ ਦੇ ll, ਆਉਂਦੇ ਨੇ ਹਰ ਸਾਲ,
ਕਿ 'ਲੋਕ ਮਨਾਉਂਦੇ ਨੇ ll, ਬੜੇ ਹੀ ਚਾਵਾਂ ਨਾਲ,
ਨਰਾਤੇ ਮਈਆ ਦੇ, ਨਰਾਤੇ ਮਈਆ ਦੇ ll
ਤੈਨੂੰ ਕਦੇ ਨਾ ਭੁਲਾਵਾਂ, ਤਨ ਮਨ ਤੋਂ ਧਿਆਵਾਂ,
"ਭੇਂਟ, ਸ਼ਰਧਾਂ ਦੀ ਲਿਆਵਾਂ ਤੇਰੇ ਦਵਾਰ ਮਾਂ" ll
*ਭੋਗ ਮੈਂ ਲਗਾਵਾਂ, ਨਾਲੇ ਖੁਸ਼ੀਆਂ ਮੈਂ ਪਾਵਾਂ ll,
ਜਦੋ ਬੈਠ ਜਾਵਾਂ ਕੰਜ਼ਕਾਂ ਨਾਲ,,,
ਨਰਾਤੇ ਮਈਆ ਦੇ ll, ਆਉਂਦੇ ਨੇ,,,,,,,,,,,,,,
ਨਾ ਹੀ ਕਰਦੀ ਹਿਸਾਬ, ਨਾ ਤੂੰ ਰੱਖਦੀ ਕਿਤਾਬ,
"ਕਰੇ, ਪੂਰੀ ਸਭਨਾਂ ਦੀ ਆਸ ਮਾਂ" ll
*ਕਰੂੰ ਫਰਿਆਦ, ਪੂਰੀ ਹੁੰਦੀ ਏ ਮੁਰਾਦ ll,
ਝੰਡੇ ਵਾਲੀ ਜੀ ਦੀ ਕਿਰਪਾ ਨਾਲ,,,
ਨਰਾਤੇ ਮਈਆ ਦੇ ll, ਆਉਂਦੇ ਨੇ,,,,,,,,,,,,,,,
ਨੱਚਦੇ ਨਚਾਉਂਦੇ, ਨਾਲੇ ਭੇਟਾਂ ਤੇਰੀ ਗਾਉਂਦੇ,
"ਤੇਰੇ, ਦਰ ਉੱਤੇ ਆਏ ਤੇਰੇ ਲਾਲ ਮਾਂ" ll
*ਰੀਆ ਅਤੇ ਰਾਜ, ਹੱਥ ਜੋੜ ਕੇ ਮਨਾਉਂਦੇ ll,
ਓਹ ਤਾਂ ਕਰ ਦੇਂਦੀ ਮਾਲਾਮਾਲ,,,
ਨਰਾਤੇ ਮਈਆ ਦੇ ll, ਆਉਂਦੇ ਨੇ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ