नचना मईया दे द्वार

ਨੀ ਮੈਂ ਨੱਚਣਾ, ਮਈਆ ਦੇ ਦਵਾਰ,
ਅੱਜ ਮੈਨੂੰ ਨੱਚ ਲੈਣ ਦੇ l
ਨੱਚ ਲੈਣ ਦੇ ਨੀ ਮੈਨੂੰ, ਨੱਚ ਲੈਣ ਦੇ l
ਮੈਨੂੰ ਮਈਆ ਨਾਲ,,, ਜੈ ਹੋ lll ਹੋ ਗਿਆ ਪਿਆਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ, ਮਈਆ ਦੇ,,,,,,,,,,,,,,,,
^
ਮਾਂ ਦੀ ਸੂਰਤ, ਹੈ ਮਨਮੋਹਣੀ l
ਕੁੱਲ ਦੁਨੀਆਂ ਵਿੱਚ, ਹੋਰ ਨੀ ਹੋਣੀ ll
ਨੀ ਮੈਂ ਕਰਦੀ,,, ਜੈ ਹੋ lll ਰਹਾਂ ਦੀਦਾਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ, ਮਈਆ ਦੇ,,,,,,,,,,,,,,,,
^
ਪੈਰਾਂ ਦੇ ਵਿੱਚ, ਘੁੰਘਰੂ ਬੰਨ੍ਹ ਕੇ l  
ਆਪਣੀ ਮਈਆ ਦੀ, ਜੋਗਣ ਬਣ ਕੇ ll
ਨੀ ਮੈਂ ਨੱਚਣਾ,,, ਜੈ ਹੋ lll ਵਿੱਚ ਦਰਬਾਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ, ਮਈਆ ਦੇ,,,,,,,,,,,,,,,,
^
ਮਈਆ ਜੀ ਦੀ, ਕਮਲੀ ਹੋ ਗਈ l
ਮਾਂ ਦੇ ਖਿਆਲਾਂ, ਦੇ ਵਿੱਚ ਖ਼ੋਹ ਗਈ ll
ਓ ਮੇਰੀ ਮਈਆ/ਦਾਤੀ ਹੈ,,, ਜੈ ਹੋ lll ਬਖਸ਼ਣਹਾਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ, ਮਈਆ ਦੇ,,,,,,,,,,,,,,,,
^
ਦੁਨੀਆਂ ਅੱਗੇ ਮੈਂ, ਨੱਚਿਆ ਵਥੇਰਾ l
ਪਰ ਕੋਈ ਨਾ, ਬਣਿਆ ਮੇਰਾ ll
ਸੂਰੀ ਕੀ ਕਰਨਾ,,, ਜੈ ਹੋ lll ਸੰਸਾਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ, ਮਈਆ ਦੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (440 downloads)