सुपना दाती दा

ਸੁਫ਼ਨਾ ਦਾਤੀ ਦਾ, ਕਿਸੇ ਕਿਸੇ ਨੂੰ ਆਉਂਦਾ xll-ll
ਦਰਸ਼ਨ ਮਈਆ ਦਾ, ਭਾਗਾਂ ਵਾਲਾ ਹੀ ਪਾਉਂਦਾ xll
ਸੁਫ਼ਨਾ ਦਾਤੀ ਦਾ,,,,,,,,,,,,,,,,,,,,,

ਹਰ ਪਲ ਜੋ, ਜਗਦੰਬੇ ਮਾਂ ਦੀ,
"ਯਾਦ 'ਚ ਡੁੱਬਿਆ ਰਹਿੰਦਾ" l
ਜੈ ਮਾਤਾ ਦੀ, ਜੈ ਮਾਤਾ ਦੀ,
"ਕਹਿੰਦਾ ਉੱਠਦਾ ਬਹਿੰਦਾ" ll
ਉਸਦੇ ਨਾਮ ਦੀ, ਮਸਤੀ ਦੇ ਵਿੱਚ* l
ਡੁੱਬ ਕੇ ਗ਼ੋਤੇ ਖਾਂਦਾ,,,
ਸੁਫ਼ਨਾ ਦਾਤੀ ਦਾ,,,,,,,,,,,,,,,,,,,,,

ਜਿਸ ਨੇ ਆਪਣਾ, ਆਪ ਲੁਟਾਇਆ,
"ਉਸਨੇ ਮਾਂ ਨੂੰ ਪਾਇਆ" l
ਉਸ ਨੂੰ ਦਾਤੀ, ਦੇ ਆਂਚਲ ਦੀ,
"ਮਿਲ ਗਈ ਸ਼ੀਤਲ ਛਾਇਆ" ll
ਮਾਂ ਦੇ ਚਰਣਾਂ, ਦੀ ਧੂਲੀ ਨੂੰ* l
ਜੋ ਮੱਥੇ ਤੇ ਲਾਉਂਦਾ,,,
ਸੁਫ਼ਨਾ ਦਾਤੀ ਦਾ,,,,,,,,,,,,,,,,,,,

ਜਿਸ ਦੇ ਸੁਫ਼ਨੇ, ਦੇ ਵਿੱਚ ਆਉਂਦੀ,
"ਮਈਆ ਸ਼ੇਰ ਸਵਾਰੀ" l
ਖੁੱਲ੍ਹੀਆਂ ਅੱਖਾਂ, ਨਾਲ ਉਹ ਵੇਖੇ,
"ਮਾਂ ਦੀ ਛਵੀ ਨਿਆਰੀ" ll
ਝੰਡਿਆਂ ਵਾਲੀ, ਦੀ ਮੂਰਤ ਜੋ* l
ਦਿਲ ਦੇ ਵਿੱਚ ਵਸਾਉਂਦਾ,,,
ਸੁਫ਼ਨਾ ਦਾਤੀ ਦਾ,,,,,,,,,,,,,,,,,,,,

ਦਰਸ਼ਨ ਤੇਰਾ, ਕਰਦਾ ਦਾਤੀ,
"ਹਾਜ਼ਰੀਆਂ ਵੀ ਭਰਦਾ" l
ਹਰ ਸੁਫ਼ਨੇ ਵਿੱਚ, ਆ ਕੇ ਦਾਤੀ,
"ਪੂਜਾ ਤੇਰੀ ਕਰਦਾ" ll
ਜਦ ਵੀ ਸੁਫ਼ਨਾ, ਖੁੱਲ੍ਹੇ ਮੇਰਾ* l
ਦਰਸ਼ਨ ਤੇਰਾ ਹੀ ਪਾਉਂਦਾ,,,
ਸੁਫ਼ਨਾ ਦਾਤੀ ਦਾ,,,,,,,,,,,,,,,,,,,,

ਅਪਲੋਡਰ -  ਅਨਿਲਰਾਮੂਰਤੀਭੋਪਾਲ
download bhajan lyrics (447 downloads)