दाती दे दरबार

ਰੌਣਕਾਂ ਲੱਗੀਆਂ ਨੇ,
ਦਾਤੀ ਦੇ ਦਰਬਾਰ ll
ਅੰਬੇ ਆਸ ਪੁਜਾਵੇ,
ਜੋ ਆਵੇ ਇੱਕ ਵਾਰ ll
ਰੌਣਕਾਂ ਲੱਗੀਆਂ ਨੇ,,,,,,,,,,
^
ਐਸੇ ਅਜ਼ਬ ਨਜ਼ਾਰੇ ਵੇਖੇ,
"ਜੋਤਾਂ ਦੇ ਲਿਸ਼ਕਾਰੇ ਵੇਖੇ" ll
ਉੱਚੇ ਸੁੱਚੇ ਦਵਾਰੇ ਵੇਖੇ* ll
ਰਹਿਮਤ ਦੇ ਭੰਡਾਰ,,,
ਰੌਣਕਾਂ ਲੱਗੀਆਂ ਨੇ,,,,,,,,,,,
^
ਮਾਂ ਕੰਜ਼ਕਾਂ ਨਾਲ ਖ਼ੇਡ ਰਚਾਵੇ,
"ਦਾਤੀ ਆਪਣੀ ਕਲਾ ਵਿਖਾਵੇ" ll
ਪਵਨ ਸਰੂਪਾ ਹੋ ਕੇ ਆਵੇ* ll
ਏਹ ਸੱਚੀ ਸਰਕਾਰ,,,
ਰੌਣਕਾਂ ਲੱਗੀਆਂ ਨੇ,,,,,,,,,,,
^
ਕੋਈ ਪੂਰਬ ਕੋਈ ਪੱਛਮੋਂ ਆਇਆ,
"ਕੋਈ ਉੱਤਰ ਕੋਈ ਦਕਸ਼ਣੋਂ ਆਇਆ" ll
ਦਾਸ ਨੇ ਮਾਂ ਦਾ ਦਰਸ਼ਨ ਪਾਇਆ* ll
ਪਿੰਡੀਆਂ ਦੇ ਵਿੱਚਕਾਰ,,,
ਰੌਣਕਾਂ ਲੱਗੀਆਂ ਨੇ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (399 downloads)