बैठी गुफा दे विच माँ

ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ ਇਕੱਲੇ,
ਤੂੰ ਸੋਚਦੀ ਜ਼ਰੂਰ ਹੋਵੇਂਗੀ ll
*ਕਾਸ਼ ਨਾਲ ਹੁੰਦੇ, ਮੇਰੇ ਕੁਝ ਝੱਲੇ ll,
ਤੂੰ ਸੋਚਦੀ ਜ਼ਰੂਰ ਹੋਵੇਂਗੀ,,,
ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,

ਸੋਚਦੀ ਹੋਵੇਂਗੀ ਬਹਿ ਕੇ, ਬੱਚਿਆਂ ਦੇ ਨਾਲ ਮੈਂ l
ਬੱਚਿਆਂ ਦੀ ਗੱਲਾਂ ਸੁਣ, ਹੋ ਜਾਂ ਗੀ ਨਿਹਾਲ ਮੈਂ ll
*ਹੁੰਦੇ ਕੋਲ ਤੇ, ਮਚਾਉਂਦੇ ਪੁੱਤ ਹੱਲੇ ll,
ਤੂੰ ਸੋਚਦੀ ਜ਼ਰੂਰ ਹੋਵੇਂਗੀ,,,
ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,,,,,,,,,,F

ਵੇਖ ਵੇਖ ਬੱਚਿਆਂ ਨੂੰ, ਨੈਣ ਮੇਰੇ ਠਰ੍ਹਦੇ l
ਹਰ ਵੇਲੇ ਕੋਲ ਰਹਿੰਦੇ, ਸੇਵਾ ਮੇਰੀ ਕਰਦੇ ll
*ਮੈਂ ਵੀ ਅਸੀਸਾਂ ਦੇਂਦੀ, ਭਰ ਭਰ ਪੱਲੇ ll,
ਤੂੰ ਸੋਚਦੀ ਜ਼ਰੂਰ ਹੋਵੇਂਗੀ,,,
ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,,,,,,,,,,F

ਕਾਸ਼ ਨਾਲ ਬੱਚਿਆਂ ਦੇ, ਹੱਸ ਕੇ ਦਿਖਾਉਂਦੀ ਮੈਂ l
ਗੋਦੀ ਵਿੱਚ ਲੈ ਕੇ ਦਾਸ, ਲੋਰੀਆਂ ਸੁਣਾਉਂਦੀ ਮੈਂ ll
*ਨਾਲ ਪੁੱਤਾਂ ਦੇ ਹੈ, ਮਾਂ ਦੀ ਬੱਲੇ ਬੱਲੇ ll,
ਤੂੰ ਸੋਚਦੀ ਜ਼ਰੂਰ ਹੋਵੇਂਗੀ,,,
ਬੈਠੀ ਬੈਠੀ ਮਾਂ, ਗੁਫ਼ਾ ਦੇ ਵਿੱਚ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (507 downloads)