हाल पूछ लै गरीबां दा

सोने दे भवना अंदर वसदी... माँ,
(हाल पूछ लै गरीबां दा)
दुनिया दे ठुकराया दी फड़ लै बांह,
(हाल पूछ लै गरीबां दा)
सोने दे भवना अंदर वसदी... माँ,
हाल पूछ लै गरीबां दा......

सूलां दे माँ फर्श ते तुरके,
हर पल लंगदा ओखा,
मुद्दत हो गयी असां नु आया,
इक भी साह ना सोखा,
महा दयालु दाती जे तेरा ना,
(हाल पूछ लै गरीबां दा)
सोने दे भवना अंदर वसदी... माँ,
हाल पूछ लै गरीबां दा......

कलियों कुली काया ते चल गयी,
कर्मा दी कुल्हाड़ी,
कहर दी सूली उत्ते एह जिंद,
माड़े दिना ने चाड़ी,
धूपा अंदर मेहर दी करके छा,
(हाल पूछ लै गरीबां दा)
सोने दे भवना अंदर वसदी... माँ,
हाल पूछ लै गरीबां दा......

सुख दी खिड़ी दुपहर ते छा गए,
दुःख दे बदल काले,
लगदा तू माँ साथो लुको लए,
ज्योता दे भी उजाले,
नज़र स्वली करके माँ हुन तार,
(हाल पूछ लै गरीबां दा)
सोने दे भवना अंदर वसदी... माँ,
हाल पूछ लै गरीबां दा......

दुनिया रुसदी रुसे बेशक,
तू ना रूसी माइये,
किरपा कर निर्दोष माँ एथों,
खुशियां लैके जाईये,
श्रद्धा नाल हथ जोड़ के अर्ज़ करा,
(हाल पूछ लै गरीबां दा)
सोने दे भवना अंदर वसदी... माँ,
हाल पूछ लै गरीबां दा......


ਸੋਨੇ ਦੇ ਭਵਨਾਂ ਅੰਦਰ ਵੱਸਦੀ ll ਮਾਂ,,,
( ਹਾਲ ਪੁੱਛ ਲੈ, ਗਰੀਬਾਂ ਦਾ )
ਦੁਨੀਆਂ ਦੇ, ਠੁਕਰਾਇਆਂ ਦੀ, ਫੜ੍ਹ ਲੈ ਬਾਂਹ*,,,
( ਹਾਲ ਪੁੱਛ ਲੈ, ਗਰੀਬਾਂ ਦਾ )
ਸੋਨੇ ਦੇ ਭਵਨਾਂ, ਅੰਦਰ ਵੱਸਦੀ 'ਮਾਂ,,,
( ਹਾਲ ਪੁੱਛ ਲੈ, ਗਰੀਬਾਂ ਦਾ )
ਹਾਲ ਪੁੱਛ ਲੈ*, ਗਰੀਬਾਂ ਦਾ,,,,,,,,,

ਸੂਲਾਂ ਦੇ ਮਾਂ, ਫਰਸ਼ ਤੇ ਤੁਰਕੇ,
ਹਰ ਪਲ ਲੰਘਦਾ ਔਖਾ,
ਮੁੱਦਤ ਹੋ ਗਈ, ਅਸਾਂ ਨੂੰ ਆਇਆ,
ਇੱਕ ਵੀ ਸਾਹ ਨਾ ਸੌਖਾ ll
ਮਹਾਂ ਦਿਆਲੂ, ਦਾਤੀ ਜੇ, ਤੇਰਾ ਨਾਂਅ*,,,
( ਹਾਲ ਪੁੱਛ ਲੈ, ਗਰੀਬਾਂ ਦਾ )
ਸੋਨੇ ਦੇ ਭਵਨਾਂ, ਅੰਦਰ ਵੱਸਦੀ 'ਮਾਂ,,,
( ਹਾਲ ਪੁੱਛ ਲੈ, ਗਰੀਬਾਂ ਦਾ )
ਹਾਲ ਪੁੱਛ ਲੈ*, ਗਰੀਬਾਂ ਦਾ,,,,,,,,,

ਕਲੀਓਂ ਕੂਲੀ, ਕਾਇਆ ਤੇ ਚੱਲ ਗਈ,
ਕਰਮਾਂ ਦੀ ਕੁਲਹਾੜੀ,
ਕਹਿਰ ਦੀ ਸੂਲੀ, ਉੱਤੇ ਏਹ ਜਿੰਦ,
ਮਾੜ੍ਹੇ ਦਿਨਾਂ ਨੇ ਚਾੜ੍ਹੀ ll
ਧੁੱਪਾਂ ਅੰਦਰ, ਮੇਹਰ ਦੀ, ਕਰਕੇ ਛਾਂ*,,,
( ਹਾਲ ਪੁੱਛ ਲੈ, ਗਰੀਬਾਂ ਦਾ )
ਸੋਨੇ ਦੇ ਭਵਨਾਂ, ਅੰਦਰ ਵੱਸਦੀ 'ਮਾਂ,,,
( ਹਾਲ ਪੁੱਛ ਲੈ, ਗਰੀਬਾਂ ਦਾ )
ਹਾਲ ਪੁੱਛ ਲੈ*, ਗਰੀਬਾਂ ਦਾ,,,,,,,,,

ਸੁੱਖ ਦੀ ਖਿੜ੍ਹੀ, ਦੁਪਹਿਰ ਤੇ ਛਾ ਗਏ,
ਦੁੱਖ ਦੇ ਬੱਦਲ ਕਾਲੇ,
ਲੱਗਦਾ ਤੂੰ ਮਾਂ, ਸਾਥੋਂ ਲੁਕੋ ਲਏ,
ਜੋਤਾਂ ਦੇ ਵੀ ਉਜਾਲੇ ll
ਨਜ਼ਰ ਸਵੱਲੀ, ਕਰਕੇ ਮਾਂ, ਹੁਣ ਤਾਰ*,,,
( ਹਾਲ ਪੁੱਛ ਲੈ, ਗਰੀਬਾਂ ਦਾ )
ਸੋਨੇ ਦੇ ਭਵਨਾਂ, ਅੰਦਰ ਵੱਸਦੀ 'ਮਾਂ,,,
( ਹਾਲ ਪੁੱਛ ਲੈ, ਗਰੀਬਾਂ ਦਾ )
ਹਾਲ ਪੁੱਛ ਲੈ*, ਗਰੀਬਾਂ ਦਾ,,,,,,,,,

ਦੁਨੀਆਂ ਰੁੱਸਦੀ, ਰੁੱਸੇ ਬੇਸ਼ੱਕ,
ਤੂੰ ਨਾ ਰੁੱਸੀ ਮਾਈਏ,
ਕਿਰਪਾ ਕਰ, ਨਿਰਦੋਸ਼ ਮਾਂ ਏਥੋਂ,
ਖੁਸ਼ੀਆਂ ਲੈ ਕੇ ਜਾਈਏ ll
ਸ਼ਰਧਾ ਨਾਲ, ਹੱਥ ਜੋੜ ਕੇ, ਅਰਜ਼ ਕਰਾਂ*,,,
( ਹਾਲ ਪੁੱਛ ਲੈ, ਗਰੀਬਾਂ ਦਾ )
ਸੋਨੇ ਦੇ ਭਵਨਾਂ, ਅੰਦਰ ਵੱਸਦੀ 'ਮਾਂ,,,
( ਹਾਲ ਪੁੱਛ ਲੈ, ਗਰੀਬਾਂ ਦਾ )
ਹਾਲ ਪੁੱਛ ਲੈ*, ਗਰੀਬਾਂ ਦਾ,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (412 downloads)