गुरु नानक ने दुनियां तारी

ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll -ll
ਸਤਿਗੁਰੂ ਦਾ, ਪ੍ਰਕਾਸ਼ ਦਿਹਾੜਾ, ਲੱਗ ਪਈ ਹੋਣ ਤਿਆਰੀ lll*,
ਧੰਨ ਧੰਨ, ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll
ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll  
                                         ( ਮੇਰੇ / ਸਭ ਨੂੰ )
ਸਿੱਖੀ ਵਾਲਾ, ਬੂਟਾ ਸੱਚੇ, "ਸਤਿਗੁਰੂ ਨਾਨਕ ਲਾਇਆ" l
ਭੁੱਲੀਆਂ, ਭੱਟਕੀਆਂ ਰੂਹਾਂ ਨੂੰ ਵੀ, "ਸੱਚ ਦਾ ਰਾਹ ਦਿਖਲਾਇਆ" ll
*ਇੱਕ ਨੂਰ ਦਾ, ਹੌਕਾ ਦਿੱਤਾ, ਚਰਣੀ ਪਏ ਹੰਕਾਰੀ,,,
ਧੰਨ ਧੰਨ, ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll
ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll  
                                                     ( ਬਾਬਾ )
ਸਾਢੇ ਪੰਜ ਸੌ, ਸਾਲ ਬੀਤ ਗਏ, "ਇੱਕ ਵਾਰੀ ਫਿਰ ਆਓ" l
ਨੈਣ ਵਿਛਾ ਕੇ, ਬੈਠੀਆਂ ਸੰਗਤਾਂ, "ਸਭ ਨੂੰ ਗਲ਼ ਨਾਲ ਲਾਓ" ll
*ਵਡਭਾਗੀ, ਜਿਹਨਾਂ ਦਰਸ਼ਨ ਕੀਤੇ, ਚੜ੍ਹ ਗਈ ਨਾਮ ਖ਼ੁਮਾਰੀ,,,
ਧੰਨ ਧੰਨ ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll
ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll  
                                                     ( ਸੰਗਤੋ )
ਬਾਲਾ ਤੇ, ਮਰਦਾਨਾ ਤਰ ਗਏ, "ਨਾਲ ਗੁਰਾਂ ਦੇ ਰਹਿ ਕੇ" l
ਜੀਵਨ ਸਫ਼ਲ, ਬਣਾ ਲਓ ਮੂੰਹੋਂ, "ਵਾਹਿਗੁਰੂ ਵਾਹਿਗੁਰੂ ਕਹਿ ਕੇ" ll
*ਥਮਨ ਵਾਲੀਆ, ਵਿੱਚ ਨਨਕਾਣੇ, ਸੰਗਤਾਂ ਦਾ ਇੱਕਠ ਭਾਰੀ,,,
ਧੰਨ ਧੰਨ ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll

ਸਤਿਗੁਰੂ ਦਾ, ਪ੍ਰਕਾਸ਼ ਦਿਹਾੜਾ, ਲੱਗ ਪਈ ਹੋਣ ਤਿਆਰੀ lll*,
ਧੰਨ ਧੰਨ, ਗੁਰੂ ਨਾਨਕ ਨੇ, ਦੁਨੀਆਂ ਤਾਰੀ, ਦੁਨੀਆਂ ਤਾਰੀ ll
ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ xll -llll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (426 downloads)