असीं ना शुकरे माईए

असीं ना शुकरे माईए, तेरा शूकर मनाउंदे नहीं,
एहसान तेरे भूल के तेरा नाम ध्याउंदे नहीं,
तेरा नाम ध्याउंदे नहीं,
असीं ना शुकरे माईए, तेरा शूकर.....

सुख ज्यादा मिल जावे, असी का का करदे हां,
जद दुःख आ जांदे ने फिर माँ माँ करदे हां,
सौ दुःख एह गाउँदे हां, सच फिर भी सुनाउंदे नहीं,
सच फिर भी सुनाउंदे नहीं,
असीं ना शुकरे माईए, तेरा शूकर.....

चंगा ए ते मैं किता, हिक्क तान के कहंदा आ,
माड़ा ए ते माँ नू एह, मंजूर है कहन्दे आ,
असी गरजा दे कीड़े, मन मैं नू मुकाउँदे नहीं,
मन मैं नू मुकाउँदे नहीं,
असीं ना शुकरे माईए, तेरा शूकर.....

तू सब कुछ दित्ता ए, सानू फिर भी सबर नहीं,
है कौन माँ जिस ते तेरी रेहमत दी नज़र नहीं,
असी नियत दे खोटे तृष्णा नू घटाउँदे नहीं,
तृष्णा नू घटाउँदे नहीं,
असीं ना शुकरे माईए, तेरा शूकर.....

तेरी मेहरा दे खंब लै के, असी उडदे हवावां विच,
पर फिर भी डिगदे हां, असी ऐब गुनाहा विच,
संजय करके पूजा क्यों दास कहाउँदे नहीं,
क्यों दास कहाउँदे नहीं,
असीं ना शुकरे माईए, तेरा शूकर.....


ਅਸੀਂ ਨਾ ਸ਼ੁਕਰੇ ਮਾਈਏ, ਤੇਰਾ ਸ਼ੁਕਰ ਮਨਾਉਂਦੇ ਨਹੀਂ ll
*ਅਹਿਸਾਨ ਤੇਰੇ ਭੁੱਲ ਕੇ ll, ਤੇਰਾ ਨਾਮ ਧਿਆਉਂਦੇ ਨਹੀਂ,
ਤੇਰਾ ਨਾਮ ਧਿਆਉਂਦੇ ਨਹੀਂ,,,
ਅਸੀਂ ਨਾ ਸ਼ੁਕਰੇ ਮਾਈਏ, ਤੇਰਾ ਸ਼ੁਕਰ,,,,,,,,,,,,,,,,,

ਸੁੱਖ ਜਿਆਦਾ ਮਿਲ ਜਾਵੇ, ਅਸੀਂ ਕਾਂ ਕਾਂ ਕਰਦੇ ਹਾਂ l
ਜਦ ਦੁੱਖ ਆ ਜਾਂਦੇ ਨੇ, ਫਿਰ ਮਾਂ ਮਾਂ ਕਰਦੇ ਹਾਂ ll
*ਸੌ ਦੁੱਖ ਏਹ ਗਾਉਂਦੇ ਹਾਂ ll, ਸੱਚ ਫਿਰ ਵੀ ਸੁਣਾਉਂਦੇ ਨਹੀਂ,  
ਸੱਚ ਫਿਰ ਵੀ ਸੁਣਾਉਂਦੇ ਨਹੀਂ,,,
ਅਸੀਂ ਨਾ ਸ਼ੁਕਰੇ ਮਾਈਏ, ਤੇਰਾ ਸ਼ੁਕਰ,,,,,,,,,,,,,,,,,

ਚੰਗਾ ਏ ਤੇ ਮੈਂ ਕੀਤਾ, ਹਿੱਕ ਤਾਣ ਕੇ ਕਹਿੰਦੇ ਆਂ l
ਮਾੜ੍ਹਾ ਏ ਤੇ ਮਾਂ ਨੂੰ ਏਹ, ਮਨਜ਼ੂਰ ਹੈ ਕਹਿੰਦੇ ਆਂ ll
*ਅਸੀਂ ਗਰਜ਼ਾਂ ਦੇ ਕੀੜੇ ll, ਮਨ ਮੈਂ ਨੂੰ ਮੁਕਾਉਂਦੇ ਨਹੀਂ,
ਮਨ ਮੈਂ ਨੂੰ ਮੁਕਾਉਂਦੇ ਨਹੀਂ,,,
ਅਸੀਂ ਨਾ ਸ਼ੁਕਰੇ ਮਾਈਏ, ਤੇਰਾ ਸ਼ੁਕਰ,,,,,,,,,,,,,,,,,

ਤੂੰ ਸਭ ਕੁਝ ਦਿੱਤਾ ਏ, ਸਾਨੂੰ ਫਿਰ ਵੀ ਸਬਰ ਨਹੀਂ l
ਹੈ ਕੌਣ ਮਾਂ ਜਿਸ ਤੇ ਤੇਰੀ, ਰਹਿਮਤ ਦੀ ਨਜ਼ਰ ਨਹੀਂ ll
*ਅਸੀਂ ਨੀਯਤ ਦੇ ਖੋਟੇ ll, ਤ੍ਰਿਸ਼ਨਾ ਨੂੰ ਘਟਾਉਂਦੇ ਨਹੀਂ,
ਤ੍ਰਿਸ਼ਨਾ ਨੂੰ ਘਟਾਉਂਦੇ ਨਹੀਂ,,,
ਅਸੀਂ ਨਾ ਸ਼ੁਕਰੇ ਮਾਈਏ, ਤੇਰਾ ਸ਼ੁਕਰ,,,,,,,,,,,,,,,,,

ਤੇਰੀ ਮੇਹਰਾਂ ਦੇ ਖੰਭ ਲੈ ਕੇ, ਅਸੀਂ ਉੱਡਦੇ ਹਵਾਵਾਂ ਵਿੱਚ l
ਪਰ ਫਿਰ ਵੀ ਡਿੱਗਦੇ ਹਾਂ, ਅਸੀਂ ਐਬ ਗ਼ੁਨਾਹਾਂ ਵਿੱਚ ll
*ਸੰਜੇ ਕਰਕੇ ਪੂਜਾ ll, ਕਿਓਂ ਦਾਸ ਕਹਾਉਂਦੇ ਨਹੀਂ,
ਕਿਓਂ ਦਾਸ ਕਹਾਉਂਦੇ ਨਹੀਂ,,,
ਅਸੀਂ ਨਾ ਸ਼ੁਕਰੇ ਮਾਈਏ, ਤੇਰਾ ਸ਼ੁਕਰ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (412 downloads)