ओ चंगा लगदा नहीं दूर दूर रहना,
करेंगी किनी देर अड़िया,
करेंगी किनी देर अड़िया... माँ।।
भूल के भी मैं ते इक पल ना भुलाया ए,
पर मैनु तू नहियो दर ते बुलाया ए,
नी मैं नहीं होर विछोड़ा तेरा सहना,
करेंगी किनी देर अड़िया,
करेंगी किनी देर अड़िया... माँ,
ओ चंगा लगदा नहीं.....
यादा दे पंघूड़िया च मैनु तू बिठा गयी,
छड्ड मैनु इकलया नू गुफा विच आ गयी,
नी ए ता नित् दा उलांभा दाती रहना,
करेंगी किनी देर अड़िया,
करेंगी किनी देर अड़िया... माँ,
ओ चंगा लगदा नहीं.....
थक हार मलिया देहलीज़ा माये तेरिया,
तेरे बिना किसे भी ना सुनिया ए मेरिया,
नी माये मन लै निमानिया दा कहना,
करेंगी किनी देर अड़िया,
करेंगी किनी देर अड़िया... माँ,
ओ चंगा लगदा नहीं.....
बच्चियां दे बिना दाती माँ भी अधूरी ए,
लाला दा होना दाती माँ लई जरूरी ए,
बिना बच्चियां दे माँ किसे कहना,
करेंगी किनी देर अड़िया,
करेंगी किनी देर अड़िया... माँ,
ओ चंगा लगदा नहीं.....
ਓ ਚੰਗਾ ਲੱਗਦਾ ਨਹੀਂ, ਦੂਰ ਦੂਰ ਰਹਿਣਾ ll,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,,,ਮਾਂ,,, ll
ਭੁੱਲ ਕੇ ਵੀ ਮੈਂ ਤੇ ਇੱਕ, ਪਲ ਨਾ ਭੁਲਾਇਆ ਏ,
"ਪਰ ਮੈਨੂੰ ਤੂੰ ਨਹੀਂਓਂ, ਦਰ ਤੇ ਬੁਲਾਇਆ ਏ" ll
ਨੀ ਮੈਂ ਨਹੀਂ, ਹੋਰ ਵਿਛੋੜਾ ਤੇਰਾ ਸਹਿਣਾ ll,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,,,ਮਾਂ,,, l
ਓ ਚੰਗਾ ਲੱਗਦਾ ਨਹੀਂ,,,,,,,,,,,,,,,,,,,,,,,,,,,
ਯਾਦਾਂ ਦੇ ਪੰਘੂੜਿਆਂ 'ਚ, ਮੈਨੂੰ ਤੂੰ ਬਿਠਾ ਗਈ,
"ਛੱਡ ਮੈਨੂੰ ਇਕੱਲਿਆਂ ਨੂੰ, ਗੁਫ਼ਾ ਵਿੱਚ ਆ ਗਈ" ll
ਨੀ ਐਹ ਤਾਂ, ਨਿੱਤ ਦਾ ਉਲ੍ਹਾਮਾ ਦਾਤੀ ਰਹਿਣਾ ll,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,,,ਮਾਂ,,, l
ਓ ਚੰਗਾ ਲੱਗਦਾ ਨਹੀਂ,,,,,,,,,,,,,,,,,,,,,,,,,,,
ਥੱਕ ਹਾਰ ਮੱਲ੍ਹੀਆਂ, ਦਹਿਲੀਜ਼ਾਂ ਮਾਂਏਂ ਤੇਰੀਆਂ,
"ਤੇਰੇ ਬਿਨਾ ਕਿਸੇ ਵੀ ਨਾ, ਸੁਣੀਆਂ ਏਹ ਮੇਰੀਆਂ" ll
ਨੀ ਮਾਂਏਂ, ਮੰਨ ਲੈ ਨਿਮਾਣਿਆਂ ਦਾ ਕਹਿਣਾ ll,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,,,ਮਾਂ,,, l
ਓ ਚੰਗਾ ਲੱਗਦਾ ਨਹੀਂ,,,,,,,,,,,,,,,,,,,,,,,,,,,
ਬੱਚਿਆਂ ਦੇ ਬਿਨਾਂ ਦਾਤੀ, ਮਾਂ ਵੀ ਅਧੂਰੀ ਏ,
"ਲਾਲਾਂ ਦਾ ਹੋਣਾ ਦਾਤੀ, ਮਾਂ ਲਈ ਜ਼ਰੂਰੀ ਏ" ll
ਬਿਨਾਂ ਬੱਚਿਆਂ ਦੇ, ਮਾਂ ਕਿਸ ਕਹਿਣਾ ll,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,
ਕਰੇਂਗੀ ਕਿੰਨੀ ਦੇਰ ਅੜ੍ਹੀਆਂ,,,ਮਾਂ,,, l
ਓ ਚੰਗਾ ਲੱਗਦਾ ਨਹੀਂ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ