मां दा सुपना

( तेरे दर ते हुंदी रेहमत नू मैं अखी वेख्या ए,
मेरी गल होई तेरे नाल माँ मैं सुपना वेख्या ए। )

जद माँ मैं तैनू मिलया सी,
तू हथ माँ सिर ते रखया सी,
तु किवे माँ जग नू तार रही,
तू अपने मुहो दसया सी,
तेरा सोहना रूप नी माये मैं हुन अखी वेख्या ए,
मेरी गल होई तेरे नाल माँ....

दर्श तेरे दी तांग माँ,
जन्मा जन्मा तो लाई ए,
तेरे प्यार च डुबके मैं,
एह झूठी दुनिया भुलाई ए,
तेरे प्यार दा निघ माये तेरी गोदी सेक्या ए,
मेरी गल होई तेरे नाल माँ.....

रजत नू देके प्यार माँ,
हर था ते मूल ओहदा पाया ए,
तानिया करे शुकर तेरा,
हाय माँ तू मान वधायिया ए,
हो गया माँ निहाल जद मैं मथा टेकया ए,
मेरी गल होई तेरे नाल माँ.....  


ਤੇਰੇ ਦਰ ਤੇ ਹੁੰਦੀ ਰਹਿਮਤ ਨੂੰ ਮੈਂ ਅੱਖੀਂ ਵੇਖਿਆ ਏ |-2
ਮੇਰੀ ਗੱਲ ਹੋਈ ਤੇਰੇ ਨਾਲ ਮਾਂ ਮੈਂ ਸੁਪਨਾ ਵੇਖਿਆ ਏ ||-2

ਜਦ ਮਾਂ ਮੈਂ ਤੈਂਨੂੰ ਮਿਲਿਆ ਸੀ,
ਤੂੰ ਹੱਥ ਮਾਂ ਸਿਰ ਤੇ ਰੱਖਿਆ ਸੀ |-2
ਤੂੰ ਕਿਵੇਂ ਮਾਂ ਜੱਗ ਨੂੰ ਤਾਰ ਰਹੀ,
ਤੂੰ ਆਪਣੇ ਮੂੰਹੋਂ ਦੱਸਿਆ ਸੀ ||-2
ਤੇਰਾ ਸੋਹਣਾ ਰੂਪ ਨੀ ਮਾਏਂ ਮੈਂ ਹੁਣ ਅੱਖੀਂ ਵੇਖਿਆ ਏ,
ਮੇਰੀ ਗੱਲ ਹੋਈ ਤੇਰੇ ਨਾਲ - - - - - - -

ਦਰਸ਼ ਤੇਰੇ ਦੀ ਤਾਂਗ ਮਾਂ,
ਜਨਮਾਂ ਜਨਮਾਂ ਤੋਂ ਲਾਈ ਏ |-2
ਤੇਰੇ ਪਿਆਰ ਚ ਡੁੱਬਕੇ ਮੈਂ,
ਇਹ ਝੂਠੀ ਦੁਨੀਆ ਭੁਲਾਈ ਏ ||-2
ਤੇਰੇ ਪਿਆਰ ਦਾ ਨਿੱਘ ਮਾਏਂ ਤੇਰੀ ਗੋਦੀ ਸੇਕਿਆ ਏ,
ਮੇਰੀ ਗੱਲ ਹੋਈ ਤੇਰੇ ਨਾਲ - - - - - - -

ਰਜਤ ਨੂੰ ਦੇਕੇ ਪਿਆਰ ਮਾਂ,
ਹਰ ਥਾਂ ਤੇ ਮੁੱਲ ਉਹਦਾ ਪਾਇਆ ਏ |-2
ਤਾਨੀਆ ਕਰੇ ਸ਼ੁਕਰ ਤੇਰਾ,
ਹਾਏ ਮਾਂ ਤੂੰ ਮਾਣ ਵਧਾਇਆ ਏ ||-2
ਹੋ ਗਿਆ ਮਾਂ ਨਿਹਾਲ ਜਦ ਮੈਂ ਮੱਥਾ ਟੇਕਿਆ ਏ,
ਮੇਰੀ ਗੱਲ ਹੋਈ ਤੇਰੇ ਨਾਲ - - - - - - -
download bhajan lyrics (364 downloads)