जदों शाम नू आवेगा घनश्याम

जदों शाम नू आवेगा घनश्याम,
मैं ओहदे नाल बोलना नहियो,
सईयो नी कुंडा खोलना नहियो,
चाहे जिना भी पुकारे मेरा नाम,
मैं ओहदे नाल बोलना नहियो,
सईयो नी कुंडा खोलना नहियो,
जदों शाम नू आवेगा.....

यमुना ते पनघट जिथे भी मैं जांदी आ,
सारे लोकी कहंदे मैं ता श्याम दी दीवानी आ,
मैं श्याम दी दीवानी आ, मैं श्याम दी दीवानी आ,
मैनु था था किता बदनाम,
मैं ओहदे नाल बोलना नहियो,
सईयो नी कुंडा खोलना नहियो,
जदों शाम नू आवेगा.....

दूर जदो जावे ता दिल मेरा धड़के,
नेड़े जदो आवे ता दिल मेरा धड़के,
दिल मेरा धड़के हां दिल मेरा धड़के,
मेरा नींद चैन किता ए हराम,
मैं ओहदे नाल बोलना नहियो,
सईयो नी कुंडा खोलना नहियो,
जदों शाम नू आवेगा.....

इक सखी केहंदी ए था था खलोंदा ए,
दूजी सखी केहंदी ए मीरा घर जांदा ए,
ए था था खलोंदा ए, ए मीरा घर जांदा ए,
ए ता कुब्जा दा बनया गुलाम,
मैं ओहदे नाल बोलना नहियो,
सईयो नी कुंडा खोलना नहियो,
जदों शाम नू आवेगा.....

कुंडा खडकावेगा ता शर्ता रखावांगी,
मेरा होके रहेगा ता अंदर बुलावांगी,
हो शर्ता रखावांगी मैं अंदर बुलावांगी,
मैं ओहदे नाल बोलना नहियो,
सईयो नी कुंडा खोलना नहियो,
जदों शाम नू आवेगा.....



ਜਦੋਂ ਸ਼ਾਮ ਨੂੰ, ਆਵੇਗਾ ਘਨ ਸ਼ਿਆਮ,
ਮੈਂ ਓਹਦੇ ਨਾਲ, ਬੋਲਣਾ ਨਹੀਂਓਂ,
ਸਈਓ ਨੀ, ਕੁੰਡਾ ਖੋਲ੍ਹਣਾ ਨਹੀਂਓਂ ll
ਚਾਹੇ ਜਿੰਨਾ ਵੀ, ਪੁਕਾਰੇ ਮੇਰਾ ਨਾਮ,
ਮੈਂ ਓਹਦੇ ਨਾਲ, ਬੋਲਣਾ ਨਹੀਂਓਂ,
ਸਈਓ ਨੀ, ਕੁੰਡਾ ਖੋਲ੍ਹਣਾ ਨਹੀਂਓਂ ll
ਜਦੋਂ ਸ਼ਾਮ ਨੂੰ, ਆਵੇਗਾ,,,,,,,,,,,,,,,

ਯਮੁਨਾ ਤੇ ਪਨਘਟ, ਜਿੱਥੇ ਵੀ ਮੈਂ ਜਾਂਦੀ ਆਂ l
ਸਾਰੇ ਲੋਕੀਂ, ਕਹਿੰਦੇ ਮੈਂ ਤਾਂ, ਸ਼ਿਆਮ ਦੀ ਦੀਵਾਨੀ ਆਂ ll
ਮੈਂ ਸ਼ਿਆਮ ਦੀ ਦੀਵਾਨੀ ਆਂ, ਮੈਂ ਸ਼ਿਆਮ ਦੀ ਦੀਵਾਨੀ ਆਂ ll
ਮੈਨੂੰ, ਥਾਂ ਥਾਂ, ਕੀਤਾ ਬਦਨਾਮ,
ਮੈਂ ਓਹਦੇ ਨਾਲ, ਬੋਲਣਾ ਨਹੀਂਓਂ,
ਸਈਓ ਨੀ, ਕੁੰਡਾ ਖੋਲ੍ਹਣਾ ਨਹੀਂਓਂ l
ਜਦੋਂ ਸ਼ਾਮ ਨੂੰ, ਆਵੇਗਾ,,,,,,,,,,,,,,,

ਦੂਰ ਜਦੋਂ ਜਾਵੇ, ਤਾਂ ਦਿਲ ਮੇਰਾ ਧੜਕੇ l
ਨੇੜੇ ਜਦੋਂ ਆਵੇ, ਤਾਂ ਦਿਲ ਮੇਰਾ ਧੜਕੇ ll
ਦਿਲ ਮੇਰਾ ਧੜਕੇ, ਹਾਂ ਦਿਲ ਮੇਰਾ ਧੜਕੇ ll
ਮੇਰਾ, ਨੀਂਦ ਚੈਨ, ਕੀਤਾ ਏ ਹਰਾਮ,
ਮੈਂ ਓਹਦੇ ਨਾਲ, ਬੋਲਣਾ ਨਹੀਂਓਂ,
ਸਈਓ ਨੀ, ਕੁੰਡਾ ਖੋਲ੍ਹਣਾ ਨਹੀਂਓਂ l
ਜਦੋਂ ਸ਼ਾਮ ਨੂੰ, ਆਵੇਗਾ,,,,,,,,,,,,,,,

ਇੱਕ ਸਖ਼ੀ ਕਹਿੰਦੀ, ਏਹ ਥਾਂ ਥਾਂ ਖਲੋਂਦਾ ਏ l
ਦੂਜੀ ਸਖ਼ੀ ਕਹਿੰਦੀ, ਏਹ ਮੀਰਾਂ ਘਰ ਜਾਂਦਾ ਏ ll
ਏਹ ਥਾਂ ਥਾਂ ਖਲੋਂਦਾ ਏ, ਏਹ ਮੀਰਾਂ ਘਰ ਜਾਂਦਾ ਏ ll
ਏਹ ਤਾਂ, ਕੁਬਜ਼ਾ ਦਾ, ਬਣਿਆ ਗੁਲਾਮ,
ਮੈਂ ਓਹਦੇ ਨਾਲ, ਬੋਲਣਾ ਨਹੀਂਓਂ,
ਸਈਓ ਨੀ, ਕੁੰਡਾ ਖੋਲ੍ਹਣਾ ਨਹੀਂਓਂ l
ਜਦੋਂ ਸ਼ਾਮ ਨੂੰ, ਆਵੇਗਾ,,,,,,,,,,,,,,,

ਕੁੰਡਾ ਖੜ੍ਹਕਾਵੇਗਾ ਤਾਂ, ਸ਼ਰਤਾਂ ਰੱਖਵਾਵਾਂਗੀ l
ਮੇਰਾ ਹੋ ਕੇ ਰਹੇਗਾ ਤਾਂ, ਅੰਦਰ ਬੁਲਾਵਾਂਗੀ ll
ਹੋ ਸ਼ਰਤਾਂ ਰੱਖਵਾਵਾਂਗੀ, ਮੈਂ ਅੰਦਰ ਬੁਲਾਵਾਂਗੀ ll
ਮੈਂ ਓਹਦੇ ਨਾਲ, ਬੋਲਣਾ ਨਹੀਂਓਂ,
ਸਈਓ ਨੀ, ਕੁੰਡਾ ਖੋਲ੍ਹਣਾ ਨਹੀਂਓਂ l
ਜਦੋਂ ਸ਼ਾਮ ਨੂੰ, ਆਵੇਗਾ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (341 downloads)