जय काली जय काली काली

जय काली जय काली काली, जय काली,
रण चंडी महाकाल कालका,, हो,
जद रण अंदर वार करे,
जय काली प्रचंड ज्वाला, दुष्टा दा संघार करे।

जल थल गगन मंडल हिल जावे,
जद हुंकार ओ काली लावे,
काल रूप तक थर थर कंब्दे,
असुर दैत पानी ना मंगदे,
खड्ग चक्र त्रिशूल मईया दा,, हो,
इको वार च मसल धरे,
जय काली प्रचंड ज्वाला, दुष्टा दा संघार करे।

माँ शक्ति माँ सिंघ वाहिनी,
अष्ट भवानी पाप नाशनी,
अगल चंडिका सिद्ध काली माँ,
दानव दल नू दलन वाली माँ,
नर मुंड गल विच तांडव नाचे,, हो,
काल भैरवी प्राण हरे,
जय काली प्रचंड ज्वाला, दुष्टा दा संघार करे।

पाप झंजाल विकार मुकावे,
दुर्गा काली रूप धरावे,
भगत जना दी सदा सहाई,
जय अम्बे, जय कालका माई,
सब दिया रखे मन्ने माँ,, हो,
सरजीवन संग फ़िरोज़ धरे,
जय काली प्रचंड ज्वाला, दुष्टा दा संघार करे।

ਜੈ ਕਾਲੀ, ਜੈ ਕਾਲੀ ਕਾਲੀ, ਜੈ ਕਾਲੀ xll-ll
ਰਣ ਚੰਡੀ, ਮਹਾਂਕਾਲ ਕਾਲਕਾ,,,* ਹੋ,,, ll,  
ਜਦ ਰਣ ਅੰਦਰ, ਵਾਰ ਕਰੇ,
ਜੈ ਕਾਲੀ, ਪ੍ਰਚੰਡ ਜਵਾਲਾ, ਦੁਸ਼ਟਾਂ ਦਾ ਸੰਘਾਰ ਕਰੇ ll

*ਜਲ ਥਲ ਗਗਨ, ਮੰਡਲ ਹਿਲ ਜਾਵੇ,
ਜਦ ਹੁੰਕਾਰ, ਓਹ ਕਾਲੀ ਲਾਵੇ,
ਕਲ ਰੂਪ ਤੱਕ, ਥਰ ਥਰ ਕੰਬਦੇ,
"ਅਸੁਰ ਦੈਤ, ਪਾਣੀ ਨਾ ਮੰਗਦੇ" ll
ਖੜਗ ਚੱਕਰ, ਤ੍ਰਿਸ਼ੂਲ ਮਈਆ ਦਾ,,,* ਹੋ,,, ll,
ਇੱਕੋ ਵਾਰ 'ਚ, ਮਸਲ ਧਰੇ,
ਜੈ ਕਾਲੀ, ਪ੍ਰਚੰਡ ਜਵਾਲਾ, ਦੁਸ਼ਟਾਂ ਦਾ ਸੰਘਾਰ ਕਰੇ ll

*ਮਾਂ ਸ਼ਕਤੀ, ਮਾਂ ਸਿੰਘ ਵਾਹਣੀ,
ਆਸ਼ਟ ਭਵਾਨੀ, ਪਾਪ ਨਾਸ਼ਨੀ,    
ਅਗਲ਼ ਚੰਡਿਕਾ, ਸਿੱਧ ਕਾਲੀ ਮਾਂ,
"ਦਾਨਵ ਦੱਲ ਨੂੰ, ਦੱਲਣ ਵਾਲੀ ਮਾਂ" ll
ਨਰ ਮੁੰਡ ਗਲ਼ ਵਿੱਚ, ਤਾਂਡਵ ਨਾਚੇ,,,* ਹੋ,,, ll,  
ਕਾਲ ਭੈਰਵੀ, ਪ੍ਰਾਣ ਹਰੇ,
ਜੈ ਕਾਲੀ, ਪ੍ਰਚੰਡ ਜਵਾਲਾ, ਦੁਸ਼ਟਾਂ ਦਾ ਸੰਘਾਰ ਕਰੇ ll

*ਪਾਪ ਜ਼ੰਜ਼ਾਲ, ਵਿਕਾਰ ਮੁੱਕਾਵੇ,
ਦੁਰਗਾ ਕਾਲੀ, ਰੂਪ ਧਰਾਵੇ,
ਭਗਤ ਜਨਾਂ ਦੀ, ਸਦਾ ਸਹਾਈ,
"ਜੈ ਅੰਬੇ, ਜੈ ਕਾਲਕਾ ਮਾਈ" ll
ਸਭ ਦੀਆਂ ਰੱਖੇ, ਮੰਨੇ ਮਾਂ,,,* ਹੋ,,, ll,  
ਸਰਜੀਵਨ ਸੰਗ, ਫ਼ਿਰੋਜ਼ ਧਰੇ,
ਜੈ ਕਾਲੀ, ਪ੍ਰਚੰਡ ਜਵਾਲਾ, ਦੁਸ਼ਟਾਂ ਦਾ ਸੰਘਾਰ ਕਰੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (438 downloads)