एहना अखियाँ नू मईया दा दीदार हो गया,
पार हो गया जी बेड़ा पार हो गया जी..... 
ज्योता जगदिया दे विचो नूरो नूर वेख्या,
मीह रेहमता दा पैंदा भरपूर वेख्या,
मेरा तपदा कलेजा ठंडा ठार हो गया,
पार हो गया जी बेड़ा पार हो गया जी,
एहना अखियाँ नू मईया दा दीदार हो गया....... 
तेरे वारे जावा किती मेहरबानी मेरे उत्ते,
अज्ज पला च जगाये मेरे लेख सी जो सुत्ते,
मेरा रोम रोम तेरा कर्ज़दार हो गया,
पार हो गया जी बेड़ा पार हो गया जी,
एहना अखियाँ नू मईया दा दीदार हो गया....... 
होर मंगा की मईया तो बाकी कुझ ना रेहा,
सारे जग दा खजाना मेरी झोली पै गया,
माँ दा नाती ‘गोनिआना’ ता बेदार हो गया,
पार हो गया जी बेड़ा पार हो गया जी,
एहना अखियाँ नू मईया दा दीदार हो गया....... 
ਐਹਨਾਂ, 'ਅੱਖੀਆਂ ਨੂੰ, ਮਈਆ ਦਾ ll, ਦੀਦਾਰ ਹੀ ਗਿਆ,  
ਪਾਰ, ਹੋ ਗਿਆ ਜੀ ਬੇੜਾ, ਪਾਰ ਹੋ ਗਿਆ ਜੀ ll
ਜੋਤਾਂ, ਜੱਗਦੀਆਂ ਦੇ ਵਿੱਚੋਂ, ਨੂਰੋ ਨੂਰ ਵੇਖਿਆ, 
ਮੀਂਹ, ਰਹਿਮਤਾਂ ਦਾ ਪੈਂਦਾ, ਭਰਪੂਰ ਵੇਖਿਆ ll
ਮੇਰਾ, ਤੱਪਦਾ ਕਲੇਜ਼ਾ, ਠੰਡਾ ਠਾਰ੍ਹ ਹੋ ਗਿਆ, 
ਪਾਰ, ਹੋ ਗਿਆ ਜੀ ਬੇੜਾ, ਪਾਰ ਹੋ ਗਿਆ ਜੀ ll
ਐਹਨਾਂ, 'ਅੱਖੀਆਂ ਨੂੰ, ਮਈਆ ਦਾ ll,,,,,,,,,,,,
ਤੇਰੇ, ਵਾਰੇ ਜਾਵਾਂ ਕੀਤੀ, ਮੇਹਰ ਬਾਨੀ ਮੇਰੇ ਉੱਤੇ, 
ਅੱਜ, ਪਲਾਂ 'ਚ ਜਗਾਏ ਮੇਰੇ, ਲੇਖ ਸੀ ਜੋ ਸੁੱਤੇ l
ਮੇਰਾ, ਰੋਮ ਰੋਮ ਤੇਰਾ, ਕਰਜ਼ਦਾਰ ਹੋ ਗਿਆ,
ਪਾਰ, ਹੋ ਗਿਆ ਜੀ ਬੇੜਾ, ਪਾਰ ਹੋ ਗਿਆ ਜੀ ll
ਐਹਨਾਂ, 'ਅੱਖੀਆਂ ਨੂੰ, ਮਈਆ ਦਾ ll,,,,,,,,,,,,
ਹੋਰ, ਮੰਗਾਂ ਕੀ ਮਈਆ ਤੋਂ, ਬਾਕੀ ਕੁਝ ਨਾ ਰਿਹਾ, 
ਸਾਰੇ, ਜੱਗ ਦਾ ਖਜ਼ਾਨਾ, ਮੇਰੀ ਝੋਲੀ ਪੈ ਗਿਆ ll
ਮਾਂ ਦਾ, ਨਾਟੀ ਗੋਨਿਆਣਾ, ਤਾਂ ਬੇਦਾਰ ਹੋ ਗਿਆ, 
ਪਾਰ, ਹੋ ਗਿਆ ਜੀ ਬੇੜਾ, ਪਾਰ ਹੋ ਗਿਆ ਜੀ ll
*ਐਹਨਾਂ, 'ਅੱਖੀਆਂ ਨੂੰ, ਮਈਆ ਦਾ ll,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ