राती सुफ़ने च आयी महाँमाई

राती सुफ़ने च आयी महाँमाई,
सुत्तेया दे भाग जाग पये,
बग्गे शेर ते सवार होके आयी,
सुत्तेया दे भाग जाग पये,
मैं ते जन्मा दी प्यास बुझाई,
सुत्तेया दे भाग जाग पये,
राती सुफ़ने च.....

सुहा सुहा रंग राती हो गया आकाश दा,
पैन लग्गा मीह जदो ओहदे प्रकाश दा,
वेहंदे वेहंदे सारी भिज गयी खुदाई,
सुत्तेया दे भाग जाग पये,
राती सुफ़ने च.....

पीड़ा साडी जींद नालो सूक सूक लथियां,
जदो फरियादा मैं माँ दे अग्गे रखियां,
ओहदे नाम वाली कर लई कमाई,
सुत्तेया दे भाग जाग पये,
राती सुफ़ने च.....

दिला ऐंवे डोल ना मुसीबतां नू देख के,
झुक जावी मत्था माँ दे चरणा च टेक के,
एथों ज़िंदगी दी लबदी सच्चाई,
सुत्तेया दे भाग जाग पये,
राती सुफ़ने च.....

औखिया चढ़ाइया भावे औखे औखे राह ने,
भगता तेरे अथरू प्यार दे गवाह ने,
जावी झोली च निशानियाँ ए पायी,
सुत्तेया दे भाग जाग पये,
राती सुफ़ने च.....  




ਰਾਤੀ ਸੁਫ਼ਨੇ 'ਚ, ਆਈ ਮਹਾਂਮਾਈ,
ਸੁੱਤਿਆਂ ਦੇ, ਭਾਗ ਜਾਗ ਪਏ ll
ਬੱਘੇ ਸ਼ੇਰ ਤੇ, ਸਵਾਰ ਹੋ ਕੇ ਆਈ,
ਸੁੱਤਿਆਂ ਦੇ, ਭਾਗ ਜਾਗ ਪਏ l
ਮੈਂ ਤੇ ਜਨਮਾਂ ਦੀ, ਪਿਆਸ ਬੁਝਾਈ,
ਸੁੱਤਿਆਂ ਦੇ, ਭਾਗ ਜਾਗ ਪਏ l
ਰਾਤੀ ਸੁਫ਼ਨੇ 'ਚ,,,,,,,,,,,,,,,,,,,,

ਸੂਹਾ ਸੂਹਾ, ਰੰਗ ਰਾਤੀ, ਹੋ ਗਿਆ ਆਕਾਸ਼ ਦਾ* ll
ਪੈਣ ਲੱਗਾ, ਮੀਂਹ ਜਦੋਂ, ਓਹਦੇ ਪ੍ਰਕਾਸ਼ ਦਾ* ll
ਵੇਹਂਦੇ, ਵੇਹਂਦੇ ਸਾਰੀ, ਭਿੱਜ ਗਈ ਖ਼ੁਦਾਈ ll,
ਸੁੱਤਿਆਂ ਦੇ, ਭਾਗ ਜਾਗ ਪਏ,,,
ਰਾਤੀ ਸੁਫ਼ਨੇ 'ਚ,,,,,,,,,,,,,,,,,,,,

ਪੀੜ੍ਹਾਂ, ਸਾਡੀ ਜਿੰਦ ਨਾਲੋਂ, ਸੁੱਕ ਸੁੱਕ ਲੱਥੀਆਂ* ll  
ਜਦੋਂ, ਫਰਿਆਦਾਂ ਮੈਂ, ਮਾਂ ਦੇ ਅੱਗੇ ਰੱਖੀਆਂ* ll
ਓਹਦੇ, ਨਾਮ ਵਾਲੀ, ਕਰ ਲਈ ਕਮਾਈ ll,
ਸੁੱਤਿਆਂ ਦੇ, ਭਾਗ ਜਾਗ ਪਏ,,,
ਰਾਤੀ ਸੁਫ਼ਨੇ 'ਚ,,,,,,,,,,,,,,,,,,,,

ਦਿਲਾਂ ਐਵੇਂ, ਡੋਲ੍ਹ ਨਾ, ਮੁਸੀਬਤਾਂ ਨੂੰ ਵੇਖ ਕੇ* ll
ਝੁੱਕ ਜਾਵੀਂ, ਮੱਥਾ ਮਾਂ ਦੇ, ਚਰਨਾਂ 'ਚ ਟੇਕ ਕੇ* ll
ਏਥੋਂ, ਜਿੰਦਗੀ ਦੀ, ਲੱਭਦੀ ਸੱਚਾਈ ll,
ਸੁੱਤਿਆਂ ਦੇ, ਭਾਗ ਜਾਗ ਪਏ,,,
ਰਾਤੀ ਸੁਫ਼ਨੇ 'ਚ,,,,,,,,,,,,,,,,,,,,

ਔਖੀਆਂ, ਚੜ੍ਹਾਈਆਂ ਭਾਵੇਂ, ਔਖੇ ਔਖੇ ਰਾਹ ਨੇ* ll
ਭਗਤਾ, ਤੇਰੇ ਅੱਥਰੂ, ਪਿਆਰ ਦੇ ਗਵਾਹ ਨੇ* ll
ਜਾਵੀਂ, ਝੋਲੀ 'ਚ, ਨਿਸ਼ਾਨੀਆਂ ਏਹ ਪਾਈ ll,
ਸੁੱਤਿਆਂ ਦੇ, ਭਾਗ ਜਾਗ ਪਏ,,,
ਰਾਤੀ ਸੁਫ਼ਨੇ 'ਚ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (274 downloads)