पौणा जे तूँ भगता दीदार माई दा

पौणा जे तूँ भगता दीदार माई दा,
करके मन चो दूर वे हंकार दर आई दा,
पौणा जे तूँ भगता......

राजा अकबर सोने दा जो छतर चढ़ाऊँन सी आया,
माँ ने पल विच धातु करके सब हंकार मिटाया,
धन दौलत दा मान करे जो ओ नी माँ नू चाहिदा,
पौणा जे तूँ भगता......

धन्ने भगत जेही जे दिल दे विच रखेगा तू श्रद्धा,
पत्थर चो भी रब मिल जाना आपे जाऊ तरदा,
गहरे बुला के ठाकुर जी नू किदा भोग लगाईदा,
ओहदे वांगु हथ बन के, ठाकुर नू भोग लगाईदा,
पौणा जे तूँ भगता......

भगत ध्यानु जी ने माँ नच नच आन मनाया,
परख होई ता माँ नू अपना कट के सीस चढ़ाया,
दुनिया नू समझाया रूसी माँ नू किवे मनाईदा,
पौणा जे तूँ भगता......

सच्चे मन नाल जो भी अज्ज तक माँ दे दर है आया,
किशन निमानया की जाने ओहने ही सब कुझ पाया,
जेहो जईया नीता ओहो जेहा ही फल पाईंदा,
पौणा जे तूँ भगता......




ਪਾਉਣਾ, ਜੇ ਤੂੰ ਭਗਤਾ, ਦੀਦਾਰ ਮਹਾਂਮਾਈ ਦਾ ll
^ਕਰਕੇ, ਮਨ ਚੋਂ ਦੂਰ ਵੇ, ਹੰਕਾਰ ਦਰ ਤੇ ਆਈਦਾ ll,,,
ਪਾਉਣਾ, ਜੇ ਤੂੰ ਭਗਤਾ, ਦੀਦਾਰ,,,,,,,,,,,,,,,,

ਰਾਜਾ ਅਕਬਰ, ਸੋਨੇ ਦਾ ਜੋ, "ਛੱਤਰ ਚੜ੍ਹਾਉਣ ਸੀ ਆਇਆ" l
ਮਾਂ ਨੇ, ਪਲ ਵਿੱਚ, ਧਾਤੂ ਕਰਕੇ, "ਸਭ ਹੰਕਾਰ ਮਿਟਾਇਆ" ll
^ਧੰਨ ਦੌਲਤ ਦਾ, ਮਾਣ ਕਰੇ ਜੋ, ਓਹ ਨੀ ਮਾਂ ਨੂੰ ਚਾਹੀਦਾ ,,,
ਪਾਉਣਾ, ਜੇ ਤੂੰ ਭਗਤਾ, ਦੀਦਾਰ,,,,,,,,,,,,,,,,

ਧੰਨੇ ਭਗਤ ਜੇਹੀ, ਜੇ ਦਿਲ ਦੇ ਵਿੱਚ, "ਰੱਖੇਂਗਾ ਤੂੰ ਸ਼ਰਧਾ" l
ਪੱਥਰ 'ਚੋਂ ਵੀ, ਰੱਬ ਮਿਲ ਜਾਣਾ, "ਆਪੇ ਜਾਊ ਤਰਦਾ" ll
^ਘਰੇ ਬੁਲਾ ਕੇ, ਠਾਕੁਰ ਜੀ ਨੂੰ, ਕਿੱਦਾਂ ਭੋਗ ਲਗਾਈਦਾ,
^ਓਹਦੇ ਵਾਂਗੂ, ਹੱਥ ਬੰਨ੍ਹ ਕੇ, ਠਾਕੁਰ ਨੂੰ ਭੋਗ ਲਗਾਈਦਾ,,,
ਪਾਉਣਾ, ਜੇ ਤੂੰ ਭਗਤਾ, ਦੀਦਾਰ,,,,,,,,,,,,,,,,

ਭਗਤ ਧਿਆਨੂੰ, ਜੀ ਨੇ ਮਾਂ ਨੂੰ, "ਨੱਚ ਨੱਚ ਆਣ ਮਨਾਇਆ" l
ਪਰਖ ਹੋਈ ਤਾਂ, ਮਾਂ ਨੂੰ ਆਪਣਾ, "ਕੱਟ ਕੇ ਸੀਸ ਚੜ੍ਹਾਇਆ" ll
^ਦੁਨੀਆਂ ਨੂੰ, ਸਮਝਾਇਆ ਰੁੱਸੀ, ਮਾਂ ਨੂੰ ਕਿਵੇਂ ਮਨਾਈਦਾ ll,,,
ਪਾਉਣਾ, ਜੇ ਤੂੰ ਭਗਤਾ, ਦੀਦਾਰ,,,,,,,,,,,,,,,,

ਸੱਚੇ ਮਨ ਨਾਲ, ਜੋ ਵੀ ਅੱਜ ਤੱਕ, "ਮਾਂ ਦੇ ਦਰ ਹੈ ਆਇਆ" l
ਕਿਸ਼ਨ ਨਿਮਾਣਿਆ, ਕੀ ਜਾਣੇ, "ਓਹਨੇ ਹੀ ਸਭ ਕੁਝ ਪਾਇਆ" ll
^ਜੇਹੋ ਜੇਹੀਆਂ, ਨੀਤਾਂ ਓਹੋ, ਜੇਹਾ ਹੀ ਫ਼ਲ ਪਾਈਦਾ ll,,,
ਪਾਉਣਾ, ਜੇ ਤੂੰ ਭਗਤਾ, ਦੀਦਾਰ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (302 downloads)