गूंजे तेरे नाम दा जैकारा हर था

गूंजे तेरे नाम दा जैकारा हर था,
मेरा मन मंदिर बन जावे रटना भोली तेरा नाम,
जय जय माँ, जय जय माँ......

महिमा ते गुणगान तेरे विच रोम रोम मेरा खो जावे,
लख वार धनवाद करा की ऐसी किरपा हो जावे,
रेहमता दी मेरे उत्ते कर ठंडी छा,
मेरा मन मंदिर बन जावे रटना भोली तेरा नाम,
जय जय माँ, जय जय माँ......

किसे दे हथा वल ना तक्के, तेरे दर तो आस करे,
हर वेले सुखविंदर तेरे चरणा विच अरदास करे,
रूखी सुक्की खा के तेरी रजा च रहा,
मेरा मन मंदिर बन जावे रटना भोली तेरा नाम,
जय जय माँ, जय जय माँ......

ਗੂੰਜੇ ਤੇਰੇ ਨਾਮ ਦਾ, ਜੈਕਾਰਾ ਹਰ ਥਾਂ ll,
ਮੇਰਾ ਮਨ ਮੰਦਿਰ, ਬਣ ਜਾਵੇ ਰੱਟਣਾ, ਭੋਲੀ ਤੇਰਾ ਨਾਂਅ,
ਜੈ ਜੈ ਮਾਂ*, ਜੈ ਜੈ ਮਾਂ, ਜੈ ਜੈ ਮਾਂ*, ਜੈ ਜੈ ਮਾਂ ll

ਮਹਿਮਾਂ ਤੇ, ਗੁਣਗਾਨ ਤੇਰੇ ਵਿੱਚ, "ਰੋਮ ਰੋਮ ਮੇਰਾ ਖ਼ੋ ਜਾਵੇ*" l
ਲੱਖ ਵਾਰ, ਧੰਨਵਾਦ ਕਰਾਂ ਕਿ, "ਐਸੀ ਕਿਰਪਾ ਹੋ ਜਾਵੇ" ll
ਰਹਿਮਤਾਂ ਦੀ, ਮੇਰੇ ਉੱਤੇ, ਕਰ ਠੰਡੀ ਛਾਂ ll,
ਮੇਰਾ ਮਨ ਮੰਦਿਰ, ਬਣ ਜਾਵੇ ਰੱਟਣਾ, ਭੋਲੀ ਤੇਰਾ ਨਾਂਅ,
ਜੈ ਜੈ ਮਾਂ*, ਜੈ ਜੈ ਮਾਂ, ਜੈ ਜੈ ਮਾਂ*, ਜੈ ਜੈ ਮਾਂ ll

ਕਿਸੇ ਦੇ ਹੱਥਾਂ, ਵੱਲ ਨਾ ਤੱਕੇ, "ਤੇਰੇ ਦਰ ਤੋਂ ਆਸ ਕਰੇ*" l
ਹਰ ਵੇਲੇ, ਸੁਖਵਿੰਦਰ ਤੇਰੇ, "ਚਰਨਾਂ ਵਿੱਚ ਅਰਦਾਸ ਕਰੇ" ll
ਰੁੱਖੀ ਸੁੱਕੀ, ਖਾ ਕੇ ਤੇਰੀ, ਰਜ਼ਾ 'ਚ ਰਹਾਂ ll,
ਮੇਰਾ ਮਨ ਮੰਦਿਰ, ਬਣ ਜਾਵੇ ਰੱਟਣਾ, ਭੋਲੀ ਤੇਰਾ ਨਾਂਅ,
ਜੈ ਜੈ ਮਾਂ*, ਜੈ ਜੈ ਮਾਂ, ਜੈ ਜੈ ਮਾਂ*, ਜੈ ਜੈ ਮਾਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (341 downloads)