ਦਾਤੀਏ ਤੂੰ ਚਰਨਾਂ ਨਾਲ ਲਾਇਆ
=======================
ਜੈ ਜੈ ਮਾਂ, ਜੈ ਜੈ ਮਾਂ, xll-ll
ਅਸੀਂ, ਭਾਗਾਂ ਵਾਲੇ ਹਾਂ, ਦਾਤੀਏ,
ਤੂੰ ਚਰਨਾਂ ਨਾਲ ਲਾਇਆ ll
ਤੇਰਾ, ਪੱਲਾ, ਫੜ੍ਹ ਕੇ ਮਾਂ l
ਮੈਂ ਤਾਂ, ਸਾਰਾ ਜੱਗ ਠੁਕਰਾਇਆ,,,
ਅਸੀਂ, ਭਾਗਾਂ ਵਾਲੇ ਹਾਂ,,,,,,,,,,,,,,,
ਗਲੀਆਂ 'ਚ, ਰੁਲ੍ਹਦੇ ਰਹਿੰਦੇ ਸੀ l
ਲੋਕੀਂ, ਚੰਗਾ ਮਾੜ੍ਹਾ ਕਹਿੰਦੇ ਸੀ ll
ਫਰਸ਼ਾਂ ਤੋਂ, ਚੁੱਕ ਕੇ ਮਾਂ ll,
ਸਾਨੂੰ, ਅਰਸ਼ਾਂ ਵਿੱਚ ਪਹੁੰਚਾਇਆ,,,
ਅਸੀਂ, ਭਾਗਾਂ ਵਾਲੇ ਹਾਂ,,,,,,,,,,,,,,,
ਜਦੋਂ, ਕਿਰਪਾ ਹੋ ਗਈ ਤੇਰੀ ਮਾਂ l
ਤਕਦੀਰ, ਬਦਲ ਗਈ ਮੇਰੀ ਮਾਂ ll
ਹੱਥ, ਸਿਰ ਤੇ, ਰੱਖ ਕੇ ਮਾਂ ll,
ਮੇਰੇ ਤੇ, ਕਰਮ ਕਮਾਇਆ,,,
ਅਸੀਂ, ਭਾਗਾਂ ਵਾਲੇ ਹਾਂ,,,,,,,,,,,,,,,
ਵਿੱਕੀ ਦੀ, ਪਾਲਣਹਾਰੀ ਮਾਂ l
ਤੇਰੇ ਦਰ ਦੇ, ਅਸੀਂ ਭਿਖਾਰੀ ਮਾਂ ll
ਪੁਰ ਹੀਰਾਂ ਵਾਲੇ ਨੂੰ ll,
ਮਈਆ, ਤੂੰਹੀਓਂ, ਪਾਰ ਲਗਾਇਆ,,,
ਅਸੀਂ, ਭਾਗਾਂ ਵਾਲੇ ਹਾਂ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ