ਫ਼ੁੱਲ ਬਰਸਾਂਦੀ ਆਵਾਂ ਦਾਤੀਏ
====================
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ ਆਵਾਂ, ਮੈਂ ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ
ਮੈਂ ਰੱਜ ਰੱਜ ਖੁਸ਼ੀਆਂ, ਮਨਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਖੁਸ਼ੀਆਂ 'ਚ, ਫੁੱਲੀ ਨਾ ਸਮਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਕੱਟੜੇ, ਸ਼ਹਿਰ ਦੀਆਂ, ਗਲੀਆਂ ਵਿੱਚ ਮੈਂ
ਤੁਸਾਂ ਦਾ, ਨਾਮ ਧਿਆਵਾਂ ਦਾਤੀਏ, ਤੁਸਾਂ ਦਾ ਨਾਮ ਧਿਆਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਹਰ ਇੱਕ, ਦਾਤ ਮੈਂ, ਤੇਰੇ ਦਰ ਤੋਂ
ਝੋਲੀਆਂ, ਦੇ ਵਿੱਚ ਪਾਵਾਂ ਦਾਤੀਏ, ਝੋਲੀਆਂ ਦੇ ਵਿੱਚ ਪਾਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਲੋਕੀਂ, ਮੈਨੂੰ, ਜੋ ਵੀ ਆਖਣ
ਅੱਗੇ, ਕਦਮ ਵਧਾਵਾਂ ਦਾਤੀਏ, ਅੱਗੇ ਕਦਮ ਵਧਾਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਸ਼ੇਰਾਂ, ਵਾਲੀ / ਮੇਹਰਾਂ, ਵਾਲੀ ਦੇ, ਆਏ ਨਰਾਤੇ
ਚਾਅ ਚਾਅ, ਭਜਨ ਮੈਂ, ਗਾਵਾਂ ਦਾਤੀਏ, ਚਾਅ ਚਾਅ, ਭਜਨ ਮੈਂ ਗਾਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ...
ਅਪਲੋਡਰ- ਅਨਿਲਰਾਮੂਰਤੀਭੋਪਾਲ