ਪਿੱਛਲੇ ਜਨਮ ਵਿੱਚ ਮਿਲਿਆ ਨਾ ਸਾਂਵਰਾ

ਪਿੱਛਲੇ ਜਨਮ ਵਿੱਚ ਮਿਲਿਆ ਨਾ ਸਾਂਵਰਾ
ਏਸ ਜਨਮ ਵਿੱਚ ਪਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ...

ਨਹੀਂ ਚਾਹੀਦੇ ਸਾਨੂੰ ਮਹਿਲ ਚੁਬਾਰੇ
ਸ਼ਾਮ ਦੇ ਚਰਨਾਂ 'ਚ ਸੁੱਖ ਨੇ ਸਾਰੇ
ਵ੍ਰਿੰਦਾਵਨ ਕੁਟੀਆ ਬਣਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ
ਪਿੱਛਲੇ ਜਨਮ ਵਿੱਚ...

ਨਹੀਂ ਚਾਹੀਦੇ ਸਾਨੂੰ ਸੂਟ ਤੇ ਸਾੜ੍ਹੀਆਂ
ਸ਼ਾਮ ਦੇ ਦਵਾਰੇ ਜਾ ਕੇ ਮਾਰਨੀਆਂ ਤਾੜੀਆਂ
ਭਗਵਾਂ ਚੋਲ਼ਾ ਪਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ
ਪਿੱਛਲੇ ਜਨਮ ਵਿੱਚ...

ਨਹੀਂ ਚਾਹੀਦੇ ਸਾਨੂੰ ਹੀਰੇ ਮੋਤੀ
ਸ਼ਾਮ ਦੇ ਨਾਲ ਮਿਲਾਣੀ ਏ ਜਯੋਤੀ
ਤੁਲਸੀ ਦੀ ਮਾਲਾ ਗਲ਼ ਪਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ
ਪਿੱਛਲੇ ਜਨਮ ਵਿੱਚ...

ਛੱਡ ਦੇਣੇ ਅਸੀਂ ਪਲੰਘ ਨਿਵਾਰੀ
ਸ਼ਾਮ ਜੀ ਮਿਲ ਜਾਏ ਸਾਨੂੰ ਇੱਕ ਵਾਰੀ
ਥੱਲੇ ਹੀ ਆਸਣ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ
ਪਿੱਛਲੇ ਜਨਮ ਵਿੱਚ...

ਨਹੀਂ ਚਾਹੀਦੀਆਂ ਸਾਨੂੰ ਕੋਠੀਆਂ ਕਾਰਾਂ  
ਬੱਸ ਜੁੜ ਜਾਣ ਮੇਰੇ ਸ਼ਾਮ ਨਾਲ ਤਾਰਾਂ
ਅੰਦਰੋਂ ਹੀ ਦਰਸ਼ਨ ਪਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ ਓ ਤੇਰੇ
ਨਾਮ ਦੇ ਜੈਕਾਰੇ ਲਾਵਾਂਗੇ
ਪਿੱਛਲੇ ਜਨਮ ਵਿੱਚ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (345 downloads)