आज दर तेरे ते सतगुरु अलख जगा बैठा

              ਅੱਜ ਦਰ ਤੇਰੇ ਤੇ

ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ ਜਗਾ ਬੈਠਾ l
ਅੱਜ, ਦਰ ਤੇਰੇ ਤੇ, ਬਾਬਾ ਅਲਖ ਜਗਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ ll-2

ਮੈਂ, ਬਹੁਤ ਗਰੀਬ ਹਾਂ ਦਾਤਾ, ਕੁਝ ਆਸ ਨਾ ਰੱਖੀ ਮੈਥੋਂ l-2
ਮੈਂ, ਆਸ਼ਾ ਲੈ ਕੇ ਆਇਆ, ਕੁਝ ਲੈ ਕੇ ਜਾਣਾ ਤੈਥੋਂ l
^ਮੁਖ ਮੋੜ੍ਹੀ ਨਾ, ਦਿਲ ਤੋੜ੍ਹੀ ਨਾ l
ਤੈਨੂੰ, ਲੱਭਦਾ ਲੱਭਦਾ, ਆਪਣੀ ਹੋਂਦ ਗਵਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ ll
ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ...

ਮੈਨੂੰ, ਸਭ ਨੇ ਲਾਏ ਲਾਰੇ, ਪਰ ਕੋਈ ਨਾ ਬਣਿਆ ਮੇਰਾ l-2
ਅੱਜ, ਦਰ ਤੇਰੇ ਤੇ ਆਇਆ, ਬਸ ਹੋ ਕੇ ਰਹਿਣਾ ਤੇਰਾ l
ਮਜ਼ਬੂਰ ਹੋਇਆ, ਦਿਲ ਚੂਰ ਹੋਇਆ
ਤੈਨੂੰ, ਲੱਭਦਾ ਲੱਭਦਾ, ਆਪਣਾ ਆਪ ਗਵਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ ll
ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ...

ਹੈ, ਮਤਲਬ ਦੀ ਸਭ ਦੁਨੀਆਂ, ਮਤਲਬ ਦੇ ਰਿਸ਼ਤੇ ਨਾਤੇ l-2
ਮੈਨੂੰ, ਸਤਿਗੁਰੂ ਹੋਸ਼ ਹੈ ਆਇਆ, ਅੱਜ ਦਰ ਤੇਰੇ ਤੇ ਆ ਕੇ l
ਮੁਖ ਮੋੜ੍ਹੀ ਨਾ, ਦਿਲ ਤੋੜ੍ਹੀ ਨਾ l
ਤੈਨੂੰ, ਲੱਭਦਾ ਲੱਭਦਾ, ਆਪਣੀ ਹੋਸ਼ ਗਵਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ l
ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ....
download bhajan lyrics (441 downloads)