ਲੱਖਾਂ ਹੀ ਸ਼ਰਧਾਲੂ ਦਰ ਤੇ ਆਉਂਦੇ ਨੇ

ਸ਼ੇਰਾਂਵਾਲੀ ਮਾਂ

ਕੋਈ, ਕਹੇ ਤੈਨੂੰ, ਸ਼ੇਰਾਂਵਾਲੀ ਮਾਂ,  
ਕੋਈ, ਕਹੇ ਤੈਨੂੰ, ਜੋਤਾਂ ਵਾਲੀ ਮਾਂ  ।
ਕੋਈ, ਕਹੇ ਤੈਨੂੰ, ਮੇਹਰਾਂਵਾਲੀ ਮਾਂ,
ਕੋਈ, ਕਹੇ ਤੈਨੂੰ, ਲਾਟਾਂ ਵਾਲੀ ਮਾਂ ॥
ਤੈਨੂੰ, ਕਹਿਣ ਵੈਸ਼ਣੋਂ, ਤੇਰਾ ਨਾਮ ਧਿਆਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਦਰ ਤੇ ਆਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਕੱਟੜੇ ਆਉਂਦੇ ਨੇ ॥

ਤੂੰ ਵਿਗੜੇ, ਕੰਮ ਬਣਾਉਂਦੀ ਏ,
ਫ਼ਰਸ਼ਾਂ ਤੋਂ, ਅਰਸ਼ ਪਹੁੰਚਾਉਂਦੀ ਏ  ।
ਨਾ ਤੇਰੇ ਵਰਗਾ, ਦਾਨੀ ਮਾਂ,
ਖੈਰਾਂ ਤੂੰ, ਝੋਲੀ ਪਾਉਂਦੀ ਏ ॥
ਮਾਂ, ਤੇਰੇ ਦਰ ਤੋਂ, ਝੋਲੀ ਆਣ ਭਰਾਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਦਰ ਤੇ ਆਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਕੱਟੜੇ ਆਉਂਦੇ ਨੇ ॥

ਮਾਂ ਉੱਚੇ ਮੰਦਿਰਾਂ, ਵਾਲੀਏ ਤੂੰ ਹੈ,
ਰਹਿੰਦੀ ਵਿੱਚ, ਗੁਫ਼ਾਫਾਂ ਦੇ  ।
ਤੇਰੇ ਦਰ ਤੇ, ਜੈਕਾਰੇ ਲੱਗਦੇ ਨੇ,
ਮਾਂ ਗੂੰਜਣ, ਵਿੱਚ ਹਵਾਵਾਂ ਦੇ ॥
ਨਾਲੇ, ਢੋਲ ਖੜ੍ਹਕਦੇ, ਸਾਰੇ ਭੰਗੜਾ ਪਾਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਦਰ ਤੇ ਆਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਕੱਟੜੇ ਆਉਂਦੇ ਨੇ ॥

ਤੇਰੇ ਨਾਮ ਦੀ, ਮਸਤੀ ਵਿੱਚ ਰੰਗਿਆ,
ਰੰਗਿਆ ਏ, ਆਲਮ ਸਾਰਾ ਮਾਂ  ।
ਹਰੀ ਪੁਰੀਆ, ਰਾਜੂ ਲਿੱਖਦਾ ਏ,
ਗਾਉਂਦਾ ਏ, ਸਲੀਮ ਦੁਲਾਰਾ ਮਾਂ ॥
ਮਾਂ ਤੇਰੇ, ਅਜਬ ਨਜ਼ਾਰੇ, ਦਿਲ ਨੂੰ ਭਾਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਦਰ ਤੇ ਆਉਂਦੇ ਨੇ,
ਲੱਖਾਂ ਹੀ, ਸ਼ਰਧਾਲੂ, ਕੱਟੜੇ ਆਉਂਦੇ ਨੇ ॥

ਅਪਲੋਡਰ-ਅਨਿਲਰਾਮੂਰਤੀਭੋਪਾਲ    
download bhajan lyrics (270 downloads)