मेहराँ वालिया

ਮੇਹਰਾਂ ਵਾਲਿਆ  
===========
ਗੁਰੂ, ਚਰਨਾਂ 'ਚ, ਮੇਰਾ ਸੰਸਾਰ ਹੈ,
ਗੁਰੂ, ਚਰਨਾਂ ਦੇ ਨਾਲ, ਮੇਰਾ ਪਿਆਰ ਹੈ,
ਕਰ, ਕਿਰਪਾ ਤੂੰ, ਮੇਹਰਾਂ ਵਾਲਿਆ,  
ਤੂੰ ਕਲਯੁੱਗ ਦਾ, ਬਖਸ਼ਣਹਾਰ ਹੈ l
ਲਾਜ਼, ਰੱਖ ਲੈ ਤੂੰ, ਮੇਹਰਾਂ ਵਾਲਿਆ,  
ਤੂੰ ਕਲਯੁੱਗ ਦਾ, ਬਖਸ਼ਣਹਾਰ ਹੈ ll

ਦਰਸ਼ਨ ਤੇਰਾ, ਪਾਉਣ ਲੱਗੇ ਸੀ,
ਅੱਖੀਆਂ, ਨੀਰ ਵਹਾਉਂਦੀਆਂ l
ਦਾਤਾ ਜੀ ਤੁਸੀਂ, ਛੇਤੀ ਆ ਜਾਓ,
ਰੂਹਾਂ, ਬਹੁਤ ਕੁਰਲਾਉਂਦੀਆਂ ll
ਕਿਤੇ ਚਰਨਾਂ ਦੀ, ਧੂਲ ਸਾਨੂੰ ਮਿਲ ਜਾਏ,
ਐਹ ਤੇਰੇ ਅੱਗੇ, ਸਾਡੀ ਏਹ ਪੁਕਾਰ ਹੈ,
ਲਾਜ਼, ਰੱਖ ਲੈ ਤੂੰ, ਮੇਹਰਾਂ ਵਾਲਿਆ,  
ਤੂੰ ਕਲਯੁੱਗ ਦਾ, ਬਖਸ਼ਣਹਾਰ ਹੈ ll

ਖਾਧੀਆਂ ਨੇ ਅਸੀਂ, ਠੋਕਰਾਂ ਬੜੀਆਂ,
ਕਿਸੇ ਕੋਲੋਂ, ਮਿਲੇ ਨਾ ਸਹਾਰਾ ਜੀ l
ਇੱਕ ਤੇਰਾ ਦਰ ਮੈਨੂੰ, ਰਾਸ ਹੈ ਆਇਆ,
ਮਿਲੇ ਏਥੇ, ਸੁੱਖ ਤੇ ਸੰਸਾਰ ਜੀ ll
ਤੇਰੀਆਂ, ਰਚਾਈਆਂ ਖੇਡਾਂ ਸਾਰੀਆਂ,
ਤੂੰ ਸਭਨਾਂ ਤੋਂ, ਵੱਡਾ ਫ਼ਨਕਾਰ ਐ,
ਲਾਜ਼, ਰੱਖ ਲੈ ਤੂੰ, ਮੇਹਰਾਂ ਵਾਲਿਆ,  
ਤੂੰ ਕਲਯੁੱਗ ਦਾ, ਬਖਸ਼ਣਹਾਰ ਹੈ ll

ਮੇਰੇ ਦਿਲ ਦਾ, ਹਾਲ ਜੋ ਜਾਣੇ,
ਸਤਿਗੁਰੂ, ਮੇਰਾ ਪਿਆਰਾ ਹੈ l
ਜਿਸ ਦੇ ਸਿਰ ਤੇ, ਹੱਥ ਹੈ ਗੁਰਾਂ ਦਾ,
ਬੜੇ ਹੀ, ਕਰਮਾਂ ਵਾਲਾ ਹੈ ll
ਸਾਡੇ, ਦਿਲ ਦੀ ਤਾਂ, ਤੂੰ ਹੀ ਪੁਕਾਰ ਹੈ,
ਸਾਡੇ ਜੀਵਨ ਦਾ, ਸਤਿਗੁਰੂ ਅਧਾਰ ਹੈ,
ਲਾਜ਼, ਰੱਖ ਲੈ ਤੂੰ, ਮੇਹਰਾਂ ਵਾਲਿਆ,  
ਤੂੰ ਕਲਯੁੱਗ ਦਾ, ਬਖਸ਼ਣਹਾਰ ਹੈ ll


download bhajan lyrics (17 downloads)