ਸਾਉਣ ਦੇ, ਮੇਲੇ ਦੀਆਂ

ਸਾਉਣ ਦੇ ਮੇਲੇ ਦੀਆਂ
===============
ਖੁੱਲ੍ਹ ਗਏ, ਮਾਂ, ਭਵਨਾਂ ਦੇ ਬੂਹੇ l
ਲੱਗਦੇ, ਸੋਹਣੇ, ਝੰਡੇ ਸੂਹੇ ll,,
ਦੂਰੋਂ ਦੂਰੋਂ, ਚੱਲ ਕੇ ਸੰਗਤਾਂ,
*ਮਾਂ ਤੇਰੇ, ਦਰ ਤੇ ਆਈਆਂ ll,
ਸਾਉਣ ਦੇ, ਮੇਲੇ ਦੀਆਂ,,,,,
ਸਾਉਣ ਦੇ, ਮੇਲੇ ਦੀਆਂ,,,
( ਤੈਨੂੰ ਹੋਣ ਵਧਾਈਆਂ )
ਮਾਂ ਤੇਰੇ, ਮੇਲੇ ਦੀਆਂ,,,
( ਤੈਨੂੰ ਹੋਣ ਵਧਾਈਆਂ )
ਸਾਉਣ ਦੇ, ਮੇਲੇ ਦੀਆਂ,,,,,,,,,,,,,,,,

ਰਾਹਾਂ, ਦੇ ਵਿੱਚ, ਲੰਗਰ ਲੱਗ ਗਏ l
ਦਾਤੀਏ, ਰਾਹ, ਮੰਦਿਰਾਂ ਦੇ ਸੱਜ ਗਏ ll
ਛੱਕ ਕੇ ਲੰਗਰ, ਜਾਇਓ ਕਹਿ ਕੇ,
*ਪਾਉਂਦੇ, ਭਗਤ ਦੁਹਾਈਆਂ ll,
ਮਾਂ ਤੇਰੇ, ਮੇਲੇ ਦੀਆਂ,,,,,
ਸਾਉਣ ਦੇ, ਮੇਲੇ ਦੀਆਂ,,,,,,,,,,,,,,,,,F

ਤੇਰੇ, ਨਾਂਅ ਦੇ, ਲੱਗਣ ਜੈਕਾਰੇ l
ਆਰਤੀ, ਸੁਣਦੇ, ਚੰਨ ਸਿਤਾਰੇ ll,,
ਝੰਡੇ, ਘੁੰਘਰੂਆਂ ਵਾਲੇ ਪਾਉਂਦੇ,
*ਹਵਾ ਦੇ, ਵਿੱਚ ਦੁਹਾਈਆਂ ll,
ਮਾਂ ਤੇਰੇ, ਮੇਲੇ ਦੀਆਂ,,,,,
ਸਾਉਣ ਦੇ, ਮੇਲੇ ਦੀਆਂ,,,,,,,,,,,,,,,,,F

ਭਗਤਾਂ, ਦੇ ਚਾਅ, ਦਿਲ ਵਿੱਚ ਨੱਚਦਾ l
ਹਰ ਕੋਈ, ਮੰਦਿਰਾਂ, ਵੱਲ ਨੂੰ ਤੱਕਦਾ ll,,
ਤੇਰੀਆਂ ਮੇਹਰਾਂ, ਭਗਤਾਂ ਕੋਲੋਂ,
*ਜਾਂਦੀਆਂ, ਨਹੀਂ ਗਿਣਾਈਆਂ ll,
ਮਾਂ ਤੇਰੇ, ਮੇਲੇ ਦੀਆਂ,,,,,
ਸਾਉਣ ਦੇ, ਮੇਲੇ ਦੀਆਂ,,,,,,,,,,,,,,,,,F

ਅੱਜ ਮਾਂ, ਤੇਰਾ, ਪਹਿਲਾ ਨਰਾਤਾ l
ਜ਼ੋਰੇ, ਦੇ ਘਰ, ਅੱਜ ਜਗਰਾਤਾ ll,,
ਸਾਰੇ, ਢੱਕੋਵਾਲ ਨੇ ਸਾਂਝਾਂ,
*ਮਾਂ, ਤੇਰੇ ਨਾਲ ਪਈਆਂ ll,
ਮਾਂ ਤੇਰੇ, ਮੇਲੇ ਦੀਆਂ,,,,,
ਸਾਉਣ ਦੇ, ਮੇਲੇ ਦੀਆਂ,,,,,,,,,,,,,,,,,F
download bhajan lyrics (134 downloads)