जदों याद गुरां जी दी आवे

( ਪ੍ਰੀਤ ਦੀ ਰੀਤ ਨਾ ਸਮਝੇ ਜੋ
ਓਹ ਪ੍ਰੀਤ ਨਿਭਾਉਣਾ ਕੀ ਜਾਣੇ ।
ਜਿਸ ਦਿਲ ਨੇ ਚੋਟ ਨਾ ਖਾਈ ਹੋ
ਓਹ ਨੀਰ ਬਹਾਉਣਾ ਕੀ ਜਾਣੇ ॥ )

ਜਦੋਂ ਯਾਦ ਗੁਰਾਂ ਦੀ ਆਵੇ, ਛੰਮ ਛੰਮ ਰੋਣ ਅੱਖੀਆਂ ॥
ਰੋਣ ਅੱਖੀਆਂ ਨਾਲੇ ਕਹਿਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਕਲਮ ਬਿਨਾਂ ਖ਼ਤ ਲਿਖਿਆ ਨਾ ਜਾਵੇ,
ਲਿਖਿਆ ਨਾ ਜਾਵੇ, ਖ਼ਤ ਲਿਖਿਆ ਨਾ ਜਾਵੇ ॥
ਮੈਂ ਤਾਂ ਉਂਗਲੀ ਦੀ ਕਲਮ ਬਣਾਈ, ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਸਿਆਹੀ ਬਿਨਾਂ ਖ਼ਤ ਲਿਖਿਆ ਨਾ ਜਾਵੇ,
ਲਿਖਿਆ ਨਾ ਜਾਵੇ, ਖ਼ਤ ਲਿਖਿਆ ਨਾ ਜਾਵੇ ॥
ਮੈਂ ਤਾਂ ਹੰਝੂਆਂ ਦੀ ਸਿਆਹੀ ਬਣਾਈ , ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਡਾਕ ਬਿਨਾਂ ਖ਼ਤ ਭੇਜਿਆ ਨਾ ਜਾਵੇ,
ਭੇਜਿਆ ਨਾ ਜਾਵੇ ਖ਼ਤ ਭੇਜਿਆ ਨਾ ਜਾਵੇ ॥
ਮੈਂ ਤਾਂ ਦਿਲਾਂ ਵਾਲੀ ਡਾਕ ਬਣਾਈ, ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਦੋਸਤ ਬਿਨਾਂ ਖ਼ਤ ਪੜ੍ਹਿਆ ਨਾ ਜਾਵੇ,
ਪੜ੍ਹਿਆ ਨਾ ਜਾਵੇ, ਖ਼ਤ ਪੜ੍ਹਿਆ ਨਾ ਜਾਵੇ ॥
ਮੈਂ ਤਾਂ ਮਨ ਵਾਲੀ ਜੋਤ ਜਗਾਈ , ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਸਤਿਗੁਰੂ ਆਵੇ ਤਾਂ ਖ਼ਤ ਪੜ੍ਹ ਕੇ ਸੁਣਾਵੇ,
ਦੁੱਖ ਮੇਰੇ ਸੁਣੇ ਨਾਲੇ ਆਪਣੇ ਸੁਣਾਵੇ ॥
ਮੈਂ ਤਾਂ ਯਾਦਾਂ ਵਿੱਚ ਜਿੰਦੜੀ ਬਿਤਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਜੱਗ ਵਾਲੇ ਰੰਗ ਮੈਨੂੰ ਫਿੱਕੇ ਫਿੱਕੇ ਲੱਗਦੇ,
ਤੱਕ ਤੱਕ ਤਸਵੀਰ ਤੇਰੀ ਨੈਣ ਨਹੀਂਓਂ ਰੱਜਦੇ ॥
ਝੱਲਾ ਮਨ ਮੇਰਾ ਸ਼ੋਰ ਮਚਾਵੈ, ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਭਗਤਾਂ ਤੋਂ ਗੁਰੂ ਜੀ ਕਦੇ ਮੁਖ ਨਹੀਓਂ ਮੋੜੀਦਾ,
ਉਮਰਾਂ ਦਾ ਨਾਤਾ ਏਹੋ ਨਾਤਾ ਨਹੀਓਂ ਤੋੜੀਦਾ ॥
ਤੇਰੇ ਬਾਝੋਂ ਕੌਣ ਦਰਦ ਨੂੰ ਵੰਡਾਵੇ, ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਦਿਲ ਦੇ ਬਗੀਚੇ ਵਿੱਚ ਤੁਸੀਂ ਕਦੋਂ ਆਵੋਗੇ,
ਝੋਲੀ ਮੇਰੀ ਵਿੱਚ ਗੁਰੂ ਜੀ ਖ਼ੈਰ ਕਦੋਂ ਪਾਵੋਗੇ ॥
ਦਿਨ ਰਾਤ ਓਹੋ ਰੱਟ ਏਹੀਓ ਲਾਵੇ, ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਗੁਰਾਂ ਦੀ ਆਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

(प्रीत की रीत ना समझे जो
वो प्रीत निभाना क्या जाने ।
जिस दिल ने चोट ना खाई हो
वो नीर बहाना क्या जाने ॥ )

जब याद गुरुओं की आवे, छम छम रोन अखियां ॥
रोन अखियां नाले कहन अखियां ।
जब याद गुरुओं की आवे...

कलम बिना खत लिखा ना जावे,
लिखा ना जावे, खत लिखा ना जावे ॥
मैं तो उंगली की कलम बनाई, छम छम रोन अखियां ।
जब याद गुरुओं की आवे...

स्याही बिना खत लिखा ना जावे,
लिखा ना जावे, खत लिखा ना जावे ॥
मैं तो हंजूओं की स्याही बनाई , छम छम रोन अखियां ।
जब याद गुरुओं की आवे...

डाक बिना खत भेजा ना जावे,
भेजा ना जावे खत भेजा ना जावे ॥
मैं तो दिलों वाली डाक बनाई, छम छम रोन अखियां ।
जब याद गुरुओं की आवे...

दोस्त बिना खत पढ़ा ना जावे,
पढ़ा ना जावे, खत पढ़ा ना जावे ॥
मैं तो मन वाली जोत जगाई , छम छम रोन अखियां ।
जब याद गुरुओं की आवे...

सतगुरु आवे तो खत पढ़ के सुनावे,
दुख मेरे सुने नाले अपने सुनावे ॥
मैं तो यादों में जिंदगी बिताई
छम छम रोन अखियां ।
जब याद गुरुओं की आवे...

जग वाले रंग मुझे फीके फीके लगते,
तक तक तस्वीर तेरी नैन नहिंओं रज्दे ॥
झल्ला मन मेरा शोर मचावे, छम छम रोन अखियां ।
जब याद गुरुओं की आवे...

भक्तों तों गुरु जी कदे मुख नहिंओं मोड़ीदा,
उम्रां का नाता एहो नाता नहिंओं तोड़ीदा ॥
तेरे बाजों कौन दर्द नूं वंडावे, छम छम रोन अखियां ।
जब याद गुरुओं की आवे...

दिल के बगीचे में तुम कब आओगे,
झोली मेरी में गुरु जी खैर कब पाओगे ॥
दिन रात ओही रट एहीओ लावे, छम छम रोन अखियां ।
जब याद गुरुओं की आवे...

अपलोडर- अनिलरामूरतीभोपाल
download bhajan lyrics (114 downloads)