ਮੈਂ ਗੁਜ਼ਰੀ ਹਾਂ ਗੋਕੁਲ ਦੀ

ਮੈਂ ਗੁਜ਼ਰੀ ਹਾਂ ਗੋਕੁਲ ਦੀ
=============
ਬਹੀਂਆਂ ਨਾ, ਮਰੋੜ ਮੇਰੀ, ਓ ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ॥
ਮੈਂ, ਗੁਜ਼ਰੀ, ਹਾਂ ਗੋਕੁਲ ਦੀ, x॥
ਵ੍ਰਿੰਦਾ,ਵਨ ਦਿਆ, ਵੇ ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ।
ਬਹੀਂਆਂ ਨਾ, ਮਰੋੜ ਮੇਰੀ...

ਸੁਬ੍ਹਾ ਸੁਬ੍ਹਾ, ਉੱਠ ਕੇ ਮੈਂ, ਦਹੀਂਆਂ, ਵੇਚਣ ਜਾਵਾਂ ।
ਦਹੀਂਆਂ, ਵੇਚਣ ਜਾਵਾਂ ਸ਼ਿਆਮਾ,
ਦਹੀਂਆਂ, ਵੇਚਣ ਜਾਵਾਂ ।
ਸੁਬ੍ਹਾ ਸੁਬ੍ਹਾ, ਉੱਠ ਕੇ ਮੈਂ, ਦਹੀਂਆਂ, ਵੇਚਣ ਜਾਵਾਂ ।
ਤੂੰ ਮੱਟਕੀਆਂ, ਦੇਂਦਾ, ਫੋੜ ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ।
ਬਹੀਂਆਂ ਨਾ, ਮਰੋੜ ਮੇਰੀ, ਓ ਸ਼ਿਆਮਾ...

ਸੁਬ੍ਹਾ, ਸਵੇਰੇ ਮੈਂ, ਗਈਆਂ, ਦੁਹਣੇ ਜਾਂਦੀ ਆਂ ।
ਗਈਆਂ, ਦੁਹਣੇ ਜਾਂਦੀ ਆਂ ਮੈਂ,
ਗਈਆਂ, ਦੁਹਣੇ ਜਾਂਦੀ ਆਂ ।
ਸੁਬ੍ਹਾ, ਸਵੇਰੇ ਮੈਂ, ਗਈਆਂ, ਦੁਹਣੇ ਜਾਂਦੀ ਆਂ ।
ਤੂੰ ਵੱਛੀਆਂ, ਦੇਂਦਾ, ਛੋੜ ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ।
ਬਹੀਂਆਂ ਨਾ, ਮਰੋੜ ਮੇਰੀ, ਓ ਸ਼ਿਆਮਾ...

ਵ੍ਰਿੰਦਾ,ਵਨ ਦੀ, ਕੁੰਜ, ਗਲ੍ਹੀ ਵਿੱਚ ।
ਕੁੰਜ, ਗਲ੍ਹੀ ਵਿੱਚ, ਕੁੰਜ, ਗਲ੍ਹੀ ਵਿੱਚ ।
ਵ੍ਰਿੰਦਾ,ਵਨ ਦੀ, ਕੁੰਜ, ਗਲ੍ਹੀ ਵਿੱਚ ।
ਤੂੰ ਗੋਪੀਆਂ, ਦੇਂਦਾ, ਛੇੜ ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ।
ਬਹੀਂਆਂ ਨਾ, ਮਰੋੜ ਮੇਰੀ, ਓ ਸ਼ਿਆਮਾ...

ਸਖ਼ੀਆਂ, ਸਾਰੀਆਂ, ਯਮੁਨਾ, ਤੱਟ ਜਾਂਦੀਆਂ ।
ਯਮੁਨਾ, ਤੱਟ ਜਾਂਦੀਆਂ ਓ,
ਯਮੁਨਾ, ਤੱਟ ਜਾਂਦੀਆਂ ॥
ਸਖ਼ੀਆਂ, ਸਾਰੀਆਂ, ਯਮੁਨਾ, ਤੱਟ ਜਾਂਦੀਆਂ ।
ਤੂੰ ਚੀਰਾਂ ਦਾ, ਚੋਰ, ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ।
ਬਹੀਂਆਂ ਨਾ, ਮਰੋੜ ਮੇਰੀ, ਓ ਸ਼ਿਆਮਾ...

ਮਥੁਰਾ, ਦੇ ਵਿੱਚ, ਗਊਆਂ ਚਰਾਵੇ ।
ਗਊਆਂ, ਚਰਾਵੇ ਸ਼ਿਆਮ, ਗਊਆਂ ਚਰਾਵੇ ॥
ਮਥੁਰਾ, ਦੇ ਵਿੱਚ, ਗਊਆਂ ਚਰਾਵੇ ।
ਤੂੰ, ਮੱਖਣਾਂ ਦਾ, ਚੋਰ ਸ਼ਿਆਮਾ,
ਮੈਂ, ਗੁਜ਼ਰੀ, ਹਾਂ ਗੋਕੁਲ ਦੀ ।
ਬਹੀਂਆਂ ਨਾ, ਮਰੋੜ ਮੇਰੀ, ਓ ਸ਼ਿਆਮਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (169 downloads)