शुक्र दातिए तेरा शुक्र दातिए

(दाती मेरिये नी, मैनूं गाउणा नहीं आउंदा।
सुर नाल सुर नूं, मिलाउणा नहीं आउंदा।
तेरा नांव लै के करां,
गायकी दा आगाज़ मेरी दातीए,
गाउण जोगी बख्श दे, आवाज़ मेरी दातीए ॥)

(मैं कागज़ दी बेड़ी रब्बा,
तूं मैनूं पार लंघाइया
शुक्र करां मैं तेरा हरदम,
मैं जो मंगिया सो पाइया ॥)

शुक्र, दातीए तेरा, शुक्र दातीए ॥
जिंदगी रही है... ॥ गुज़र दातीए...
शुक्र, दातीए तेरा, शुक्र दातीए ॥
(दातीए)

आम रहां जां, खास होवां एह, कदे ना चाहवां मैं,
मुल्ल मेहनत दा, पै जावे एह, करां दुआवां मैं ॥
मेरी झोली, पा दे मां... ॥ सबर दातीए...
शुक्र, दातीए तेरा, शुक्र दातीए ॥
(दातीए)

कई पैरां तों, नंगे फिरदे, सिर ते लभण छांवां,
मैनूं दाती, सभ कुझ दित्ता, किउं ना शुक्र मनावां ॥
सौखा कीता, साहां दा... ॥ सफर दातीए...
शुक्र, दातीए तेरा, शुक्र दातीए ॥
(गिल्ला)

एह शोहरत दी, पौड़ी इक दिन, डिग ही पैणी ए,
एह पैसे दी, दौड़ तां ‘गिल्ला’, चल्दी रहिणी ए ॥
मेरे पल्ले, पा दे तूं... ॥ हुनर दातीए...
शुक्र, दातीए तेरा, शुक्र दातीए ॥



( ਦਾਤੀ ਮੇਰੀਏ ਨੀ, ਮੈਨੂੰ ਗਾਉਣਾ ਨਹੀਂ ਆਉਂਦਾ ।
ਸੁਰ ਨਾਲ ਸੁਰ ਨੂੰ, ਮਿਲਾਉਣਾ ਨਹੀਂ ਆਉਂਦਾ ।
ਤੇਰਾ ਨਾਂਅ ਲੈ ਕੇ ਕਰਾਂ,
ਗਾਇਕੀ ਦਾ ਆਗਾਜ਼ ਮੇਰੀ ਦਾਤੀਏ,
ਗਾਉਣ ਜੋਗੀ ਬਖਸ਼ ਦੇ, ਆਵਾਜ਼ ਮੇਰੀ ਦਾਤੀਏ ॥ )

( ਮੈਂ ਕਾਗਜ਼ ਦੀ ਬੇੜੀ ਰੱਬਾ,
ਤੂੰ ਮੈਨੂੰ ਪਾਰ ਲੰਘਾਇਆ
ਸ਼ੁੱਕਰ ਕਰਾਂ ਮੈਂ ਤੇਰਾ ਹਰਦਮ,
ਮੈਂ ਜੋ ਮੰਗਿਆ ਸੋ ਪਾਇਆ ॥ )

ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
ਜਿੰਦਗੀ ਰਹੀ ਹੈ... ॥ ਗੁਜ਼ਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
( ਦਾਤੀਏ )

ਆਮ ਰਹਾਂ ਜਾਂ, ਖਾਸ ਹੋਵਾਂ ਏਹ, ਕਦੇ ਨਾ ਚਾਹਵਾਂ ਮੈਂ,
ਮੁੱਲ ਮੇਹਨਤ ਦਾ, ਪੈ ਜਾਵੇ ਏਹ, ਕਰਾਂ ਦੁਆਵਾਂ ਮੈਂ ॥
ਮੇਰੀ ਝੋਲੀ, ਪਾ ਦੇ ਮਾਂ... ॥ ਸਬਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
( ਦਾਤੀਏ )

ਕਈ ਪੈਰਾਂ ਤੋਂ, ਨੰਗੇ ਫਿਰਦੇ, ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤੀ, ਸਭ ਕੁਝ ਦਿੱਤਾ, ਕਿਓਂ ਨਾ ਸ਼ੁੱਕਰ ਮਨਾਵਾਂ ॥
ਸੌਖਾ ਕੀਤਾ, ਸਾਹਾਂ ਦਾ... ॥ ਸਫ਼ਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
( ਗਿੱਲਾ )

ਏਹ ਸ਼ੋਹਰਤ ਦੀ, ਪੌੜੀ ਇੱਕ ਦਿਨ, ਡਿੱਗ ਹੀ ਪੈਣੀ ਏ,
ਏਹ ਪੈਸੇ ਦੀ, ਦੌੜ ਤਾਂ ‘ਗਿੱਲਾ’, ਚੱਲਦੀ ਰਹਿਣੀ ਏ ॥
ਮੇਰੇ ਪੱਲੇ, ਪਾ ਦੇ ਤੂੰ... ॥ ਹੁਨਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (239 downloads)