ਸ਼ੇਰਾਂਵਾਲੀ ਮਾਂ ਤੇਰੇ ਨਰਾਤੇ ਆਏ ਨੇ
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ l
ਜੋਤਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ l
ਓ ਲਾਟਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ l
ਖ਼ੇਤਰੀ ਤੇਰੀ, ਬੀਜ਼ ਕੇ ਦਾਤੀ, ਸਭ ਨੇ ਕਰਮ ਕਮਾਏ ਨੇ ll
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ,,,,,
ਘਰ ਘਰ ਤੇਰੀ, ਜੋਤ ਨਰਾਤੇ, ਤੇਰੇ ਰੱਖੇ ਜਾਂਦੇ ਨੇ l
ਭਗਤ ਪਿਆਰੇ, ਤੇਰੇ ਦਰ ਤੋਂ, ਮਿੱਠੀਆਂ ਮੁਰਾਦਾਂ ਪਾਉਂਦੇ ਨੇ ll
ਤੇਰੀ ਗੁਫ਼ਾ ਦੇ, ਵਿੱਚ ਮਾਂ ਸਭ ਨੇ, ਮਿਲਕੇ ਜੈਕਾਰੇ ਲਾਏ ਨੇ,
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ,,,,,
ਓ ਲਾਟਾਂ ਵਾਲੀ, ਤੇਰੇ ਦਰ ਤੇ, ਮੇਲੇ ਲੱਗੇ ਰਹਿੰਦੇ ਨੇ l
ਆਉਂਦੇ ਜਾਂਦੇ, ਭਗਤ ਪਿਆਰੇ, ਜੈ ਮਾਤਾ ਦੀ ਕਹਿੰਦੇ ਨੇ ll
ਤੂੰ ਸੱਚੀ, ਸਰਕਾਰ ਭਵਾਨੀ, ਸਭ ਦੀ ਵਿਗੜੀ ਬਣਾਉਂਦੀ ਏ,
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ,,,,,
ਸੂਹੇ ਸੂਹੇ, ਚੋਲੇ ਵਾਲੀ ਮਈਆ, ਚੋਲਾ ਤੈਨੂੰ ਚੜ੍ਹਾਉਂਦੇ ਨੇ l
ਛੋਟੇ ਵੱਡੇ, ਤੇਰੇ ਦਰ ਤੇ, ਮੱਥਾ ਟੇਕਣ ਆਉਂਦੇ ਨੇ ll
ਮੌਲੀਆਂ ਧਾਗੇ, ਦਾਤੀ ਮਾਂ ਤੂੰ, ਸਭ ਦੇ ਹੱਥ ਵਿੱਚ ਪਾਏ ਨੇ,
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ,,,,,
ਅਸ਼ਟਮੀ ਦੇ ਦਿਨ, ਤੇਰੀਆਂ ਕੰਜ਼ਕਾਂ, ਮਾਂਏਂ ਅਸੀਂ ਬਿਠਾਉਂਦੇ ਆਂ l
ਹੱਥਾਂ ਉੱਤੇ, ਮੌਲੀਆਂ ਬੰਨ੍ਹ ਕੇ, ਮੱਥੇ ਤਿਲਕ ਲਗਾਉਂਦੇ ਆਂ ll
ਕੰਜ਼ਕ ਰੂਪ 'ਚ, ਤੂੰ ਤੇ ਦਾਤੀ, ਸਭ ਨੂੰ ਦਰਸ਼ ਦਿਖਾਏ ਨੇ,
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ,,,,,
ਜਯੋਤੀ ਰੂਪ ਮਾਂ, ਸਭ ਤੋਂ ਸੋਹਣਾ, ਜੱਗ ਜੰਨਨੀ ਮਹਾਂਮਾਇਆ l
ਸਾਰੇ ਜੱਗ ਨੂੰ, ਪਾਲਦੀ ਏ, ਤੇਰਾ ਅੰਤ ਕਿਸੇ ਨਾ ਪਾਇਆ ll
ਸਾਡੇ ਵਰਗੇ, ਬੱਚੜੇ ਤੈਥੋਂ, ਝੋਲੀਆਂ ਭਰਕੇ ਜਾਂਦੇ ਨੇ,
ਸ਼ੇਰਾਂ, ਵਾਲੀ ਮਾਂ, ਤੇਰੇ ਨਰਾਤੇ ਆਏ ਨੇ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
शेरांवाली मां तेरे नवराते आए हैं
शेरां, वाली मां, तेरे नवराते आए हैं l
जोतां, वाली मां, तेरे नवराते आए हैं l
ओ लाटां, वाली मां, तेरे नवराते आए हैं l
खेतरी तेरी, बीज के दाती, सब ने कर्म कमाए हैं ll
शेरां, वाली मां, तेरे नवराते आए हैं...
घर-घर तेरी, जोत नवराते, तेरे रखे जाते हैं l
भगत प्यारे, तेरे दर से, मीठी मुरादें पाते हैं ll
तेरी गुफा में, मां सब ने, मिलकर जैकारे लगाए हैं,
शेरां, वाली मां, तेरे नवराते आए हैं...
ओ लाटां वाली, तेरे दर पर, मेले लगते रहते हैं l
आते-जाते, भगत प्यारे, जय माता दी कहते हैं ll
तू सच्ची, सरकार भवानी, सबकी बिगड़ी बनाती है,
शेरां, वाली मां, तेरे नवराते आए हैं...
सूहे-सूहे, चोले वाली मइयां, चोला तुझको चढ़ाते हैं l
छोटे-बड़े, तेरे दर पर, माथा टेकने आते हैं ll
मौलियां धागे, दाती मां तू, सबके हाथ में बांधती है,
शेरां, वाली मां, तेरे नवराते आए हैं...
अष्टमी के दिन, तेरी कन्याएं, मां हम बिठाते हैं l
हाथों पर, मौलियां बांधकर, माथे तिलक लगाते हैं ll
कन्याओं के रूप में, तू दाती, सबको दर्शन दिखाती है,
शेरां, वाली मां, तेरे नवराते आए हैं...
ज्योति रूप मां, सबसे सुंदर, जग जननी महामाया l
सारे जग को, पालती है, तेरा अंत किसी ने न पाया ll
हम जैसे, बच्चे तुझसे, झोलियां भरकर जाते हैं,
शेरां, वाली मां, तेरे नवराते आए हैं...
अपलोडर - अनिलरामूर्ती भोपाल