ਧੁਨ- ਜੁੱਤੀ ਕਸੂਰੀ ਨਾ ਪੈਰੀਂ ਪੂਰੀ
ਸ਼ਿਆਮ ਮੁਰਲੀ ਵਾਲਿਆ ਵਾਲਿਆ,
ਜਾਵੀਂ ਨਾ ਮੁਖੜਾ ਮੋੜ ਕੇ
ਬੰਸੀ ਤੇਰੀ ਮੈਂ ਨਾ ਵੇਖੀ ਮੈਂ ਨਾ ਵੇਖੀ
ਲੈ ਗਈ ਆ ਯਮੁਨਾ ਰੋੜ੍ਹ ਕੇ
ਸ਼ਿਆਮ ਮੁਰਲੀ ਵਾਲਿਆ ਵਾਲਿਆ
ਜਾਵੀਂ ਨਾ ਮੁਖੜਾ ਮੋੜ ਕੇ
ਗਊਆਂ ਤੇਰੀਆਂ ਮੈਂ ਚਰਾਵਾਂ ਮੈਂ ਚਰਾਵਾਂ
ਵੱਛੜੇ ਲਿਆਵਾਂ ਮੈਂ ਮੋੜ ਕੇ
ਸ਼ਿਆਮ ਮੁਰਲੀ ਵਾਲਿਆ ਵਾਲਿਆ
ਬਾਗ਼ ਲਵਾਨੀ ਆਂ ਬਗੀਚਾ ਲਵਾਨੀ ਆਂ
ਵਿੱਚ ਲਵਾਨੀ ਆਂ ਮੇਥਰੀ
ਸ਼ਿਆਮ ਔੜ੍ਹੇ ਪੀਲਾ ਪੀਤਾਂਬਰ
ਰਾਧਾ ਦੀ ਸਾੜ੍ਹੀ ਕੇਸਰੀ
ਸ਼ਿਆਮ ਮੁਰਲੀ ਵਾਲਿਆ ਵਾਲਿਆ...
ਬਾਗ਼ ਲਵਾਨੀ ਆਂ ਬਗੀਚਾ ਲਵਾਨੀ ਆਂ
ਵਿੱਚ ਲਵਾਨੀ ਆਂ ਤੋਰੀਆਂ
ਸ਼ਿਆਮ ਤਾਂ ਮੇਰਾ ਸਾਂਵਲ ਸ਼ਿਆਮ
ਰਾਧਾ ਤੇ ਮੇਰੀ ਗੋਰੀ ਆ
ਸ਼ਿਆਮ ਮੁਰਲੀ ਵਾਲਿਆ ਵਾਲਿਆ...
ਬਾਗ਼ ਲਵਾਨੀ ਆਂ ਬਗੀਚਾ ਲਵਾਨੀ ਆਂ
ਵਿੱਚ ਲਵਾਨੀ ਆਂ ਜ਼ੀਰਾ
ਸ਼ਿਆਮ ਤਾਂ ਮੇਰਾ ਬੜਾ ਹੀ ਨਟਖਟ
ਰਾਧਾ ਤੇ ਮੇਰੀ ਹੀਰਾ
ਸ਼ਿਆਮ ਮੁਰਲੀ ਵਾਲਿਆ ਵਾਲਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
धुन- जुत्ती कसूरी पैरीं ना पूरी
श्याम मुरली वालिया वालिया,
जावीं ना मुखड़ा मोड़ के
बंसी तेरी मैं ना वेखी मैं ना वेखी
ले गई आ यमुना रोढ़ के
श्याम मुरली वालिया वालिया
जावीं ना मुखड़ा मोड़ के
गऊआं तेरियां मैं चरावां मैं चरावां
वछड़े लिआवां मैं मोड़ के
श्याम मुरली वालिया वालिया
बाग लवानी आं बगीचा लवानी आं
विच लवानी आं मेथरी
श्याम औढ़े पीला पीतांबर
राधा दी साड़ी केसरी
श्याम मुरली वालिया वालिया...
बाग लवानी आं बगीचा लवानी आं
विच लवानी आं तोरियां
श्याम तां मेरा सांवल श्याम
राधा ते मेरी गोरी आ
श्याम मुरली वालिया वालिया...
बाग लवानी आं बगीचा लवानी आं
विच लवानी आं ज़ीरा
श्याम तां मेरा बड़ा ही नटखट
राधा ते मेरी हीरा
श्याम मुरली वालिया वालिया...
अपलोडर- अनिलरामूर्तिभोपाल