जेहनूं राधा रानी आप बुलावे

धुन – मामला गड़बड़ है

जेहनूं राधा रानी आप बुलावे,
ओह दौड़ा दौड़ा वृंदावन जावे।
तां समझो…
शाम दा प्यारा है, शाम दा प्यारा है॥

जेहनूं सूरज ते चंद आ के सीस निवाऊंदे ने,
मेरे शाम जी भुल्लियां नूं वी रास्ते पाऊंदे ने।
जेहनूं शाम दा प्यार सतावे,
ओहनूं इक पल चैन न आवे,
ओह दौड़ा दौड़ा वृंदावन जावे, तां समझो…
शाम दा प्यारा है, शाम दा प्यारा है॥

मैं की की सिफतां करां तेरे दरबार दीआं,
एह रूहां मेरे शाम नूं पुकारदियां।
जेहनूं शाम दी याद रुलावे,
ओहनूं कुछ वी नज़र न आवे,
ओह दौड़ा दौड़ा वृंदावन जावे, तां समझो…
शाम दा प्यारा है, शाम दा प्यारा है॥

जेहड़ा कंडियां नूं वी फूल समझ के सहि लैंदा,
ओह मनमोहन दा साथ सुहाणा पा लैंदा।
ओहनूं इक पल चैन न आवे,
ओहदी कट चौदासी जावे,
ओह दौड़ा दौड़ा वृंदावन जावे, तां समझो…
शाम दा प्यारा है, शाम दा प्यारा है॥

अपलोडर – अनिल राम मूर्ति भोपाल

ਧੁਨ- ਮਾਮਲਾ ਗੜਬੜ ਹੈ

ਜੇਹਨੂੰ ਰਾਧਾ ਰਾਣੀ ਆਪ ਬੁਲਾਵੇ,
ਓਹ ਦੌੜਾ ਦੌੜਾ ਵ੍ਰਿੰਦਾਵਨ ਜਾਵੇ ।
ਤਾਂ ਸਮਝੋ...
ਸ਼ਾਮ ਦਾ ਪਿਆਰਾ ਹੈ, ਸ਼ਾਮ ਦਾ ਪਿਆਰਾ ਹੈ ॥

ਜੇਹਨੂੰ ਸੂਰਜ ਤੇ ਚੰਦ ਆ ਕੇ ਸੀਸ ਨਿਵਾਉਂਦੇ ਨੇ,
ਮੇਰੇ ਸ਼ਾਮ ਜੀ ਭੁੱਲਿਆਂ ਨੂੰ ਵੀ ਰਸਤੇ ਪਾਉਂਦੇ ਨੇ ।
ਜੇਹਨੂੰ ਸ਼ਾਮ ਦਾ ਪਿਆਰ ਸਤਾਵੇ,
ਓਹਨੂੰ ਇੱਕ ਪਲ ਚੈਨ ਨਾ ਆਵੇ,
ਓਹ ਦੌੜਾ ਦੌੜਾ ਵ੍ਰਿੰਦਾਵਨ ਜਾਵੇ, ਤਾਂ ਸਮਝੋ...
ਸ਼ਾਮ ਦਾ ਪਿਆਰਾ ਹੈ, ਸ਼ਾਮ ਦਾ ਪਿਆਰਾ ਹੈ ॥

ਮੈਂ ਕੀ ਕੀ ਸਿਫ਼ਤਾਂ ਕਰਾਂ ਤੇਰੇ ਦਰਬਾਰ ਦੀਆਂ,
ਏਹ ਰੂਹਾਂ ਮੇਰੇ ਸ਼ਾਮ ਨੂੰ ਪੁਕਾਰਦੀਆਂ ।
ਜੇਹਨੂੰ ਸ਼ਾਮ ਦੀ ਯਾਦ ਰੁਲਾਵੇ,
ਓਹਨੂੰ ਕੁੱਛ ਵੀ ਨਜ਼ਰ ਨਾ ਆਵੇ,
ਓਹ ਦੌੜਾ ਦੌੜਾ ਵ੍ਰਿੰਦਾਵਨ ਜਾਵੇ, ਤਾਂ ਸਮਝੋ...
ਸ਼ਾਮ ਦਾ ਪਿਆਰਾ ਹੈ, ਸ਼ਾਮ ਦਾ ਪਿਆਰਾ ਹੈ ॥

ਜੇਹੜਾ ਕੰਡਿਆਂ ਨੂੰ ਵੀ ਫ਼ੁੱਲ ਸਮਝ ਕੇ ਸਹਿ ਲੈਂਦਾ,
ਓਹ ਮਨਮੋਹਨ ਦਾ ਸਾਥ ਸੁਹਾਨਾ ਪਾ ਲੈਂਦਾ ।
ਓਹਨੂੰ ਇੱਕ ਪਲ ਚੈਨ ਨਾ ਆਵੇ,
ਓਹਦੀ ਕੱਟ ਚੌਰਾਸੀ ਜਾਵੇ,
ਓਹ ਦੌੜਾ ਦੌੜਾ ਵ੍ਰਿੰਦਾਵਨ ਜਾਵੇ, ਤਾਂ ਸਮਝੋ...
ਸ਼ਾਮ ਦਾ ਪਿਆਰਾ ਹੈ, ਸ਼ਾਮ ਦਾ ਪਿਆਰਾ ਹੈ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (10 downloads)