तू रंग दे प्रेम दे नाल चुन्नियाँ सत रंगिया

तूँ रंग दे प्रेम दे नाल चुन्नियाँ सत्त रंगियाँ
मैं देवाँ श्रद्धा नाल चुन्नियाँ सत्त रंगियाँ
तूँ रंग दे प्रेम दे नाल...

कुछ रंग दे तूँ लाल ललारियाँ, कुछ होवन अस्मानी
कुछ हरीयां कुछ लाल पीलियाँ, कुछ दा रंग बदामी
खिर खिर जावे रंग ओहना दा, पहिने माँ चावां नाल
चुन्नियाँ सत्त रंगियाँ...

चुन्नी लै के मात मेरी, जद खेड़ण नूं जावे
पींघां झूहटे गीतियां खेड़े चुन्नी नाल हिलावे
चुन्नी सिर ते सोहणी लगदी, लगदी बेमिसाल
चुन्नियाँ सत्त रंगियाँ...

एह चुन्नी कोई भगत पियारा, जे कोई आण चढ़ावे
दुख मिटा के माता उसदे औगण परदे पावे
सौखा हो जाए उसदा जीवन, एह चुन्नी दा कमाल,
चुन्नियाँ सत्त रंगियाँ...

माँ मेरी दा रूप सुहाना, हर कोई चुन्नी फ़ब्बदी
नज़र ना लगे माँ मेरी नूं, हर पल र्हवां मैं डरदी
गोता लावां चुन्नी उत्ते, देवां नज़र उतार
चुन्नियाँ सत्त रंगियाँ...

अपलोडर-अनिलरामूर्तिभोपाल



ਤੂੰ ਰੰਗ ਦੇ ਪ੍ਰੇਮ ਦੇ ਨਾਲ ਚੁੰਨੀਆਂ ਸੱਤ ਰੰਗੀਆਂ
ਮੈਂ ਦੇਵਾਂ ਸ਼ਰਧਾ ਨਾਲ ਚੁੰਨੀਆਂ ਸੱਤ ਰੰਗੀਆਂ
ਤੂੰ ਰੰਗ ਦੇ ਪ੍ਰੇਮ ਦੇ ਨਾਲ...

ਕੁਝ ਰੰਗ ਦੇ ਤੂੰ ਲਾਲ ਲਲਾਰੀਆਂ, ਕੁਝ ਹੋਵਣ ਅਸਮਾਨੀ
ਕੁਝ ਹਰੀਆਂ ਕੁਝ ਲਾਲ ਪੀਲੀਆਂ, ਕੁਝ ਦਾ ਰੰਗ ਬਦਾਮੀ
ਖਿੜ੍ਹ ਖਿੜ੍ਹ ਜਾਵੇ ਰੰਗ ਓਹਨਾਂ ਦਾ, ਪਹਿਨੇ ਮਾਂ ਚਾਵਾਂ ਨਾਲ
ਚੁੰਨੀਆਂ ਸੱਤ ਰੰਗੀਆਂ...

ਚੁੰਨੀ ਲੈ ਕੇ ਮਾਤ ਮੇਰੀ, ਜਦ ਖੇਡਣ ਨੂੰ ਜਾਵੇ
ਪੀਂਘਾਂ ਝੂਹਟੇ ਗੀਟੀਆਂ ਖੇਡ਼ੇ ਚੁੰਨੀ ਨਾਲ ਹਿਲਾਵੇ
ਚੁੰਨੀ ਸਿਰ ਤੇ ਸੋਹਣੀ ਲੱਗਦੀ, ਲੱਗਦੀ ਬੇਮਿਸਾਲ
ਚੁੰਨੀਆਂ ਸੱਤ ਰੰਗੀਆਂ...

ਏਹ ਚੁੰਨੀ ਕੋਈ ਭਗਤ ਪਿਆਰਾ, ਜੇ ਕੋਈ ਆਣ ਚੜ੍ਹਾਵੇ
ਦੁੱਖ ਮਿਟਾ ਕੇ ਮਾਤਾ ਉਸਦੇ ਔਗਣ ਪਰਦੇ ਪਾਵੇ
ਸੌਖਾ ਹੋ ਜਾਏ ਉਸਦਾ ਜੀਵਨ, ਏਹ ਚੁੰਨੀ ਦਾ ਕਮਾਲ,
ਚੁੰਨੀਆਂ ਸੱਤ ਰੰਗੀਆਂ...

ਮਾਂ ਮੇਰੀ ਦਾ ਰੂਪ ਸੁਹਾਨਾ, ਹਰ ਕੋਈ ਚੁੰਨੀ ਫ਼ੱਬਦੀ
ਨਜ਼ਰ ਨਾ ਲੱਗੇ ਮਾਂ ਮੇਰੀ ਨੂੰ, ਹਰ ਪਲ ਰ੍ਹਵਾਂ ਮੈਂ ਡਰਦੀ
ਗੋਟਾ ਲਾਵਾਂ ਚੁੰਨੀ ਉੱਤੇ, ਦੇਵਾਂ ਨਜ਼ਰ ਉਤਾਰ
ਚੁੰਨੀਆਂ ਸੱਤ ਰੰਗੀਆਂ...

ਅਪਲੋਡਰ-ਅਨਿਲਰਾਮੂਰਤੀਭੋਪਾਲ