रख ले बना के सेवादार दातिए

रख ले बना के सेवादार दातिये,
फिर साडा हो जाऊ बेड़ा पार दातिये।

शाम सवेरे तेरी जोत मैं जागांवांगा,
चरणां च मईया तेरे सीस नूं झुकांवांगा।
बणके मैं रहिणा वफ़ादार दातिये,
फिर साडा हो जाऊ बेड़ा पार दातिये।

विच भँवर मेरी ढोल्हदी है नईआ,
पार लगाओ ओहनूं वैशणों मईया।
हथ फड़ के तूं मैंनूं तार दातिये,
फिर साडा हो जाऊ बेड़ा पार दातिये॥

रख ले बना के सेवादार दातिये...

सारी उमर सेवा करनी मैं तेरी,
रख ले पुज़ारी एहों मनत है मेरी।
मेरे उत्ते कर उपकार दातिये,
फिर साडा हो जाऊ बेड़ा पार दातिये॥

रख ले बना के सेवादार दातिये...

साड़ी हर भूल नूं तूं माफ माएं करदी,
बच्चियां दा हाल देख रहिम माएं करदी।
तेरा दर छोड़ किँथे जावां दातिये,
फिर साडा हो जाऊ बेड़ा पार दातिये॥

अपलोडर – अनिलरामूर्तिभोपाल



ਰੱਖ ਲੈ ਬਣਾ ਕੇ ਸੇਵਾਦਾਰ ਦਾਤੀਏ,
ਫਿਰ ਸਾਡਾ ਹੋ ਜਾਊ ਬੇੜਾ ਪਾਰ ਦਾਤੀਏ ।

ਸ਼ਾਮ ਸਵੇਰੇ ਤੇਰੀ ਜੋਤ ਮੈਂ ਜਗਾਂਵਾਂਗਾ,
ਚਰਨਾਂ ਚ ਮਈਆ ਤੇਰੇ ਸੀਸ ਨੂੰ ਝੁਕਾਵਾਂਗਾ ।
ਬਣਕੇ ਮੈਂ ਰਹਿਣਾ ਵਫ਼ਾਦਾਰ ਦਾਤੀਏ,
ਫਿਰ ਸਾਡਾ ਹੋ ਜਾਊ ਬੇੜਾ ਪਾਰ ਦਾਤੀਏ ।

ਵਿੱਚ ਭੰਵਰ ਮੇਰੀ ਡੋਲ੍ਹਦੀ ਹੈ ਨਈਆ,
ਪਾਰ ਲਗਾਓ ਓਹਨੂੰ ਵੈਸ਼ਣੋਂ ਮਈਆ ।
ਹੱਥ ਫੜ੍ਹ ਕੇ ਤੂੰ ਮੈਨੂੰ ਤਾਰ ਦਾਤੀਏ,
ਫਿਰ ਸਾਡਾ ਹੋ ਜਾਊ ਬੇੜਾ ਪਾਰ ਦਾਤੀਏ ॥
ਰੱਖ ਲੈ ਬਣਾ ਕੇ ਸੇਵਾਦਾਰ ਦਾਤੀਏ...

ਸਾਰੀ ਉਮਰ ਸੇਵਾ ਕਰਨੀ ਮੈਂ ਤੇਰੀ,
ਰੱਖ ਲੈ ਪੁਜ਼ਾਰੀ ਏਹੋ ਮੰਨਤ ਹੈ ਮੇਰੀ ।
ਮੇਰੇ ਉੱਤੇ ਕਰ ਉਪਕਾਰ ਦਾਤੀਏ,
ਫਿਰ ਸਾਡਾ ਹੋ ਜਾਊ ਬੇੜਾ ਪਾਰ ਦਾਤੀਏ ॥
ਰੱਖ ਲੈ ਬਣਾ ਕੇ ਸੇਵਾਦਾਰ ਦਾਤੀਏ...

ਸਾਡੀ ਹਰ ਭੁੱਲ ਨੂੰ ਤੂੰ ਮਾਫ਼ ਮਾਂਏਂ ਕਰਦੀ,
ਬੱਚਿਆਂ ਦਾ ਹਾਲ ਦੇਖ ਰਹਿਮ ਮਾਂਏਂ ਕਰਦੀ ।
ਤੇਰਾ ਦਰ ਛੱਡ ਕਿੱਥੇ ਜਾਵਾਂ ਦਾਤੀਏ,
ਫਿਰ ਸਾਡਾ ਹੋ ਜਾਊ ਬੇੜਾ ਪਾਰ ਦਾਤੀਏ ॥

ਅਪਲੋਡਰ- ਅਨਿਲਰਾਮੂਰਤੀਭੋਪਾਲ