मां दे दर ते हाज़री लाइए मारो ताड़ी भगतो।

मां दे दर ते हाज़री लाइए, मारो ताड़ी भगतो।
जेहड़े हथ करेंगे उच्चे, ओहदे भाग जागेंगे सुत्ते, वारो वारी भगतो।
मां दे दर ते हाज़री...

मां दा सेवक है ओह सच्चा, जेहड़ा मारू ताड़ियां।
गाओ दाती दीयां भेटां, छड्डो गलां माड़ियां।
जेहड़ा हथ करेगा तांह, ओहदी बांह फड़्ढेगी मां, शेर सवारी भगतो।
मां दे दर ते हाज़री...

बोलो दाती दे जैकारे, मीठी कर लो जुबान।
लाहो शरमा ते संगां, एह है कारज महान।
ताड़ी ते ताड़ी वज्जे, सारे सुन लो छोटे वड्डे, गल उचारी भगतो।
मां दे दर ते हाज़री...

आई जागे वाली रात, पा लो खुशियां हजार,
देवे ठंडियां मां छांवां, देवे भगतां नूं प्यार।
कोई पिछे ना रहि जावे, मां दे दर ते हर कोई आवे,
दरशन पावे भगतो।
मां दे दर ते हाज़री...

अपलोडर-अनिलरामूर्तिभोपाल

ਮਾਂ ਦੇ ਦਰ ਤੇ ਹਾਜ਼ਰੀ ਲਾਈਏ, ਮਾਰੋ ਤਾੜੀ ਭਗਤੋ ।
ਜੇਹੜੇ ਹੱਥ ਕਰਨਗੇ ਉੱਚੇ, ਓਹਦੇ ਭਾਗ ਜਾਗਣਗੇ ਸੁੱਤੇ,
ਵਾਰੋ ਵਾਰੀ ਭਗਤੋ ।
ਮਾਂ ਦੇ ਦਰ ਤੇ ਹਾਜ਼ਰੀ...

ਮਾਂ ਦਾ ਸੇਵਕ ਹੈ ਓਹ ਸੱਚਾ, ਜੇਹੜਾ ਮਾਰੂ ਤਾੜੀਆਂ ।
ਗਾਓ ਦਾਤੀ ਦੀਆਂ ਭੇਟਾਂ, ਛੱਡੋ ਗੱਲਾਂ ਮਾੜੀਆਂ ।
ਜੇਹੜਾ ਹੱਥ ਕਰੇਗਾ ਤਾਂਹ, ਓਹਦੀ ਬਾਂਹ ਫੜ੍ਹੇਗੀ ਮਾਂ,
ਸ਼ੇਰ ਸਵਾਰੀ ਭਗਤੋ ।
ਮਾਂ ਦੇ ਦਰ ਤੇ ਹਾਜ਼ਰੀ...

ਬੋਲੋ ਦਾਤੀ ਦੇ ਜੈਕਾਰੇ, ਮਿੱਠੀ ਕਰ ਲਓ ਜ਼ੁਬਾਨ ।
ਲਾਹੋ ਸ਼ਰਮਾ ਤੇ ਸੰਗਾਂ, ਏਹ ਹੈ ਕਾਰਜ਼ ਮਹਾਨ ।
ਤਾੜੀ ਤੇ ਤਾੜੀ ਵੱਜੇ, ਸਾਰੇ ਸੁਣ ਲਓ ਛੋਟੇ ਵੱਡੇ,
ਗੱਲ ਉਚਾਰੀ ਭਗਤੋ ।
ਮਾਂ ਦੇ ਦਰ ਤੇ ਹਾਜ਼ਰੀ...

ਆਈ ਜਾਗੇ ਵਾਲੀ ਰਾਤ, ਪਾ ਲਓ ਖੁਸ਼ੀਆਂ ਹਜ਼ਾਰ,
ਦੇਵੇ ਠੰਡੀਆਂ ਮਾਂ ਛਾਂਵਾਂ, ਦੇਵੇ ਭਗਤਾਂ ਨੂੰ ਪਿਆਰ ।
ਕੋਈ ਪਿੱਛੇ ਨਾ ਰਹਿ ਜਾਵੇ, ਮਾਂ ਦੇ ਦਰ ਤੇ ਹਰ ਕੋਈ ਆਵੇ,
ਦਰਸ਼ਨ ਪਾਵੇ ਭਗਤੋ ।
ਮਾਂ ਦੇ ਦਰ ਤੇ ਹਾਜ਼ਰੀ...

ਅਪਲੋਡਰ- ਅਨਿਲਰਾਮੂਰਤੀਭੋਪਾਲ