तूँ चिठ्ठियाँ पाऊंदी रैह मांएँ नी अस्सी आउंदे ही रैहना ऐँ

तूँ चिठ्ठियाँ पाऊंदी रैह, मांएँ नी अस्सी आउंदे ही रैहना ऐँ।
मेरी चिंतापुरनी मां, तेरे गुण गाऊंदे ही रैहना ऐँ।

सुबह उठ के तैनूं याद करां,
सब दे भले लाई फरियाद करां।
तेरा शुक्र करां हर सुआँस लाई,
बाकी सब काम इस तो बाद करां।
तेरे दिते खज़ानियाँ चों, सेवा विच पाऊंदे ही रैहना ए।
तूँ चिठ्ठियाँ पाऊंदी रैह...

तेरे दर दी पैंदी खिच बड़ी,
तेरी भक्ति दी रहे लोर चढ़ी।
मन नूं सुकून बड़ा मिलदा ए,
तेरा नाम जपां जिस जिस घड़ी।
जै माता दी बोल, जैकारे लाउंदे ही रैहना ऐँ।
तूँ चिठ्ठियाँ पाऊंदी रैह...

जिन्ने कदम तुरां तेरे वल्ल मांएँ,
मसले हुंदे जांदे हल मांएँ।
मेरी सोच नूं मांएँ एहो जेही कर दे,
किसे नाल वी करां ना छल मांएँ।
तेरे दर ते वध तो वध, समां बितांउंदे ही रैहना ऐँ।
तूँ चिठ्ठियाँ पाऊंदी रहਿ...

अपलोडर– अनिलरामूर्तिभोपाल


ਤੂੰ ਚਿੱਠੀਆਂ ਪਾਉਂਦੀ ਰੈਹ, ਮਾਂਏਂ ਨੀ ਅਸੀਂ ਆਉਂਦੇ ਹੀ ਰੈਹਣਾ ਏਂ ।
ਮੇਰੀ ਚਿੰਤਾਪੁਰਨੀ ਮਾਂ, ਤੇਰੇ ਗੁਣ ਗਾਉਂਦੇ ਹੀ ਰੈਹਣਾ ਏਂ ।

ਸੁਬ੍ਹਾ ਉੱਠ ਕੇ ਤੈਨੂੰ ਯਾਦ ਕਰਾਂ,
ਸਭ ਦੇ ਭਲੇ ਲਈ ਫ਼ਰਿਆਦ ਕਰਾਂ ।
ਤੇਰਾ ਸ਼ੁਕਰ ਕਰਾਂ ਹਰ ਸੁਆਂਸ ਲਈ,
ਬਾਕੀ ਸਭ ਕੰਮ ਇਸ ਤੋਂ ਬਾਅਦ ਕਰਾਂ ।
ਤੇਰੇ ਦਿੱਤੇ ਖਜ਼ਾਨਿਆਂ ਚੋਂ, ਸੇਵਾ ਵਿੱਚ ਪਾਉਂਦੇ ਹੀ ਰੈਹਣਾ ਏ ।
ਤੂੰ ਚਿੱਠੀਆਂ ਪਾਉਂਦੀ ਰੈਹ...

ਤੇਰੇ ਦਰ ਦੀ ਪੈਂਦੀ ਖਿੱਚ ਬੜੀ,
ਤੇਰੀ ਭਗਤੀ ਦੀ ਰਹੇ ਲੋਰ ਚੜ੍ਹੀ ।
ਮਨ ਨੂੰ ਸਕੂਨ ਬੜਾ ਮਿਲਦਾ ਏ,
ਤੇਰਾ ਨਾਮ ਜਪਾਂ ਜਿਸ ਜਿਸ ਘੜੀ ।
ਜੈ ਮਾਤਾ ਦੀ ਬੋਲ, ਜੈਕਾਰੇ ਲਾਉਂਦੇ ਹੀ ਰੈਹਣਾ ਏਂ ।
ਤੂੰ ਚਿੱਠੀਆਂ ਪਾਉਂਦੀ ਰੈਹ...

ਜਿੰਨੇ ਕਦਮ ਤੁਰਾਂ ਤੇਰੇ ਵੱਲ ਮਾਂਏਂ,
ਮਸਲ੍ਹੇ ਹੁੰਦੇ ਜਾਂਦੇ ਹੱਲ ਮਾਂਏਂ ।
ਮੇਰੀ ਸੋਚ ਨੂੰ ਮਾਂਏਂ ਏਹੋ ਜੇਹੀ ਕਰ ਦੇ.
ਕਿਸੇ ਨਾਲ ਵੀ ਕਰਾਂ ਨਾ ਛੱਲ ਮਾਂਏਂ ।
ਤੇਰੇ ਦਰ ਤੇ ਵੱਧ ਤੋਂ ਵੱਧ, ਸਮਾਂ ਬਿਤਾਉਂਦੇ ਹੀ ਰੈਹਣਾ ਏਂ ।
ਤੂੰ ਚਿੱਠੀਆਂ ਪਾਉਂਦੀ ਰੈਹ...

ਅਪਲੋਡਰ- ਅਨਿਲਰਾਮੂਰਤੀਭੋਪਾਲ