मैनूं भगत ध्यानू वांगु नच लें दियो जी

मैनूं भगत ध्यानूं वांगू नच लें दियो जी,
मैनूं भगत ध्यानूं वांगू।
नच लें दियो जी मैनूं भगत ध्यानूं वांगू,
ओ मैनूं भोली माँ दे रंग विच रंग लें दियो जी,
मैनूं भगत ध्यानूं वांगू।

नच के ध्यानूं जी ने मैया नूं मनाया सी।
मीरां ने वी नच नच श्याम जी नूं पाया सी।
ओ पा के घुंघरू पैरण दे विच, जच लें दियो जी
मैनूं भगत ध्यानूं वांगू...

तारा रुकमन जिवें दर उत्ते नचियां।
मैया नाल भगतो प्रीतां पा के सचियां।
जी मैनूं नाम दा खज़ाना अज खट्ट लें दियो जी
मैनूं भगत ध्यानूं वांगू...

अकबर पूरी हो गई किरपा अपार जी।
सज्जन दे वांगू तेरे हो गए बेड़े पार जी।
ओ वांग संधू दे मैया दा नाम, रट्ट लें दियो जी
मैनूं भगत ध्यानूं वांगू...

अपलोडर– अनिलरामूर्तिभोपाल


ਮੈਨੂੰ ਭਗਤ ਧਿਆਨੂੰ ਵਾਂਗੂ ਨੱਚ ਲੈਣ ਦਿਓ ਜੀ,
ਮੈਨੂੰ ਭਗਤ ਧਿਆਨੂੰ ਵਾਂਗੂ ।
ਨੱਚ ਲੈਣ ਦਿਓ ਜੀ ਮੈਨੂੰ ਭਗਤ ਧਿਆਨੂੰ ਵਾਂਗੂ,
ਓ ਮੈਨੂੰ ਭੋਲੀ ਮਾਂ ਦੇ ਰੰਗ ਵਿੱਚ ਰੰਗ ਲੈਣ ਦਿਓ ਜੀ,
ਮੈਨੂੰ ਭਗਤ ਧਿਆਨੂੰ ਵਾਂਗੂ ।

ਨੱਚ ਕੇ ਧਿਆਨੂੰ ਜੀ ਨੇ ਮਈਆ ਨੂੰ ਮਨਾਇਆ ਸੀ ।
ਮੀਰਾਂ ਨੇ ਵੀ ਨੱਚ ਨੱਚ ਸ਼ਿਆਮ ਜੀ ਨੂੰ ਪਾਇਆ ਸੀ ।
ਓ ਪਾ ਕੇ ਘੁੰਘਰੂ ਪੈਰਾਂ ਦੇ ਵਿੱਚ, ਜੱਚ ਲੈਣ ਦਿਓ ਜੀ
ਮੈਨੂੰ ਭਗਤ ਧਿਆਨੂੰ ਵਾਂਗੂ...

ਤਾਰਾ ਰੁਕਮਣ ਜਿਵੇਂ ਦਰ ਉੱਤੇ ਨੱਚੀਆਂ ।
ਮਈਆ ਨਾਲ ਭਗਤੋ ਪ੍ਰੀਤਾਂ ਪਾ ਕੇ ਸੱਚੀਆਂ ।
ਜੀ ਮੈਨੂੰ ਨਾਮ ਦਾ ਖਜ਼ਾਨਾ ਅੱਜ ਖੱਟ ਲੈਣ ਦਿਓ ਜੀ
ਮੈਨੂੰ ਭਗਤ ਧਿਆਨੂੰ ਵਾਂਗੂ...

ਅਕਬਰ ਪੁਰੀ ਹੋ ਗਈ ਕਿਰਪਾ ਅਪਾਰ ਜੀ ।
ਸੱਜਣ ਦੇ ਵਾਂਗੂ ਤੇਰੇ ਹੋ ਗਏ ਬੇੜੇ ਪਾਰ ਜੀ ।
ਓ ਵਾਂਗ ਸੰਧੂ ਦੇ ਮਈਆ ਦਾ ਨਾਮ, ਰੱਟ ਲੈਣ ਦਿਓ ਜੀ
ਮੈਨੂੰ ਭਗਤ ਧਿਆਨੂੰ ਵਾਂਗੂ...

ਅਪਲੋਡਰ- ਅਨਿਲਰਾਮੂਰਤੀਭੋਪਾਲ