माँ साँडे वेहड़े आ गई मैं रज रज दर्शन पावां

माँ साँडे वेहड़े आ गई
मैं रज्‍ज रज्‍ज दर्शन पावां।
मैं रज्‍ज रज्‍ज दर्शन पावां
मैं रज्‍ज रज्‍ज दर्शन पावां।
माँ साँडे वेहड़े आ गई...

मैं सुन्या माँ चिंतपूर्णी आई।
माँ चिंता हरनी आ गई
मैं माँ नूं हाल सुनावां।
माँ साँडे वेहड़े आ गई...

मैं सुन्या माँ नैणां देवी आई।
माँ नैणां विच समा गई
मैं रज्‍ज रज्‍ज दर्शन पावां।
माँ साँडे वेहड़े आ गई...

मैं सुन्या माँ ज्वाला रानी आई।
माँ सोहणी जोत जगा गई
मैं चरणी सीस झुकावां।
माँ साँडे वेहड़े आ गई...

मैं सुन्या माँ भव तो तारदी।
मेरा बेड़ा पार लगा गई
मैं रज्‍ज रज्‍ज शुकर मनावां।
माँ साँडे वेहड़े आ गई...

मैं सुन्या माँ झोलियाँ भरदी।
अज मैं वी झोली फैला लई
मैं झोली भर के जावां।
माँ साँडे वेहड़े आ गई...

मैं सुन्या माँ दुखड़े हरदी।
माँ दुखड़े हरने आ गई
मैं रज्‍ज रज्‍ज दुखड़े सुनावां।
माँ साँडे वेहड़े आ गई...

अपलोडर - अनिल रामूर्ती भोपाल


ਮਾਂ ਸਾਡੇ ਵੇਹੜੇ ਆ ਗਈ
ਮੈਂ ਰੱਜ ਰੱਜ ਦਰਸ਼ਨ ਪਾਵਾਂ ।
ਮੈਂ ਰੱਜ ਰੱਜ ਦਰਸ਼ਨ ਪਾਵਾਂ
ਮੈਂ ਰੱਜ ਰੱਜ ਦਰਸ਼ਨ ਪਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਮੈਂ ਸੁਣਿਆ ਮਾਂ ਚਿੰਤਪੁਰਨੀ ਆਈ ।
ਮਾਂ ਚਿੰਤਾ ਹਰਨੀ ਆ ਗਈ
ਮੈਂ ਮਾਂ ਨੂੰ ਹਾਲ ਸੁਣਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਮੈਂ ਸੁਣਿਆ ਮਾਂ ਨੈਣਾਂ ਦੇਵੀ ਆਈ ।
ਮਾਂ ਨੈਣਾਂ ਵਿੱਚ ਸਮਾ ਗਈ
ਮੈਂ ਰੱਜ ਰੱਜ ਦਰਸ਼ਨ ਪਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਮੈਂ ਸੁਣਿਆ ਮਾਂ ਜਵਾਲਾ ਰਾਣੀ ਆਈ ।
ਮਾਂ ਸੋਹਣੀ ਜੋਤ ਜਗਾ ਗਈ
ਮੈਂ ਚਰਣੀ ਸੀਸ ਝੁਕਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਮੈਂ ਸੁਣਿਆ ਮਾਂ ਭਵ ਤੋਂ ਤਾਰਦੀ ।
ਮੇਰਾ ਬੇੜਾ ਪਾਰ ਲਗਾ ਗਈ
ਮੈਂ ਰੱਜ ਰੱਜ ਸ਼ੁਕਰ ਮਨਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਮੈਂ ਸੁਣਿਆ ਮਾਂ ਝੋਲੀਆਂ ਭਰਦੀ ।
ਅੱਜ ਮੈਂ ਵੀ ਝੋਲੀ ਫ਼ੈਲਾਅ ਲਈ
ਮੈਂ ਝੋਲੀ ਭਰ ਕੇ ਜਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਮੈਂ ਸੁਣਿਆ ਮਾਂ ਦੁੱਖੜੇ ਹਰਦੀ ।
ਮਾਂ ਦੁੱਖੜੇ ਹਰਨੇ ਆ ਗਈ
ਮੈਂ ਰੱਜ ਰੱਜ ਦੁੱਖੜੇ ਸੁਣਾਵਾਂ ।
ਮਾਂ ਸਾਡੇ ਵੇਹੜੇ ਆ ਗਈ...

ਅਪਲੋਡਰ- ਅਨਿਲਰਾਮੂਰਤੀਭੋਪਾਲ