मेरी मां कोलो संगत मुरादा मंगदी

मेरी माँ कोलों संगत मुरादां मंगदी।
कोई दूध मंगदी, कोई पुत्त मंगदी।
शेरांवाली कोलों संगत मुरादां मंगदी।
मेरी माँ कोलों संगत मुरादां...

नंगे नंगे पैरिं मईया दर तेरे जानदी आं।
ढोलकी दी थाप उत्ते भेंटां पई गानदी आं।
सिर ते बंध के मैं चुनरी लाल रंग दी।
मेरी माँ कोलों संगत मुरादां...

दर उत्ते जानदियां ने धियां, भैणां, बेटियां।
बेटियां ना मारो लोको, कु्खां च लपेटियां।
एहो बनदी ए दुर्गा भवानी जग दी।
मेरी माँ कोलों संगत मुरादां...

राजा अभिमानी इक दर तेरे आया सी।
जोतां विच पानी पाया, तवा वी चढ़ाया सी।
तवा फाड़ के ओह माँ दी ज्वाला जगदी।
मेरी माँ कोलों संगत मुरादां...

अपलोडर – अनिल रामूर्ती भोपाल

ਮੇਰੀ ਮਾਂ ਕੋਲੋਂ ਸੰਗਤ ਮੁਰਾਦਾਂ ਮੰਗਦੀ ।
ਕੋਈ ਦੁੱਧ ਮੰਗਦੀ ਕੋਈ ਪੁੱਤ ਮੰਗਦੀ ।
ਸ਼ੇਰਾਂਵਾਲੀ ਕੋਲੋਂ ਸੰਗਤ ਮੁਰਾਦਾਂ ਮੰਗਦੀ ।
ਮੇਰੀ ਮਾਂ ਕੋਲੋਂ ਸੰਗਤ ਮੁਰਾਦਾਂ...

ਨੰਗੇ ਨੰਗੇ ਪੈਰੀਂ ਮਈਆ ਦਰ ਤੇਰੇ ਜਾਂਦੀ ਆਂ ।
ਢੋਲਕੀ ਦੀ ਥਾਪ ਉੱਤੇ ਭੇਟਾਂ ਪਈ ਗਾਂਦੀ ਆਂ ।
ਸਿਰ ਤੇ ਬੰਨ੍ਹ ਕੇ ਮੈਂ ਚੁੰਨਰੀ ਲਾਲ ਰੰਗ ਦੀ ।
ਮੇਰੀ ਮਾਂ ਕੋਲੋਂ ਸੰਗਤ ਮੁਰਾਦਾਂ...

ਦਰ ਉੱਤੇ ਜਾਂਦੀਆਂ ਨੇ ਧੀਆਂ ਭੈਣਾਂ ਬੇਟੀਆਂ ।
ਬੇਟੀਆਂ ਨਾ ਮਾਰੋ ਲੋਕੋ ਕੁੱਖਾਂ ਚ ਲਪੇਟੀਆਂ ।
ਏਹੋ ਬਣਦੀ ਏ ਦੁਰਗਾ ਭਵਾਨੀ ਜੱਗ ਦੀ ।
ਮੇਰੀ ਮਾਂ ਕੋਲੋਂ ਸੰਗਤ ਮੁਰਾਦਾਂ...

ਰਾਜਾ ਅਭਿਮਾਨੀ ਇੱਕ ਦਰ ਤੇਰੇ ਆਇਆ ਸੀ ।
ਜੋਤਾਂ ਵਿੱਚ ਪਾਣੀ ਪਾਇਆ ਤਵਾ ਵੀ ਚੜ੍ਹਾਇਆ ਸੀ ।
ਤਵਾ ਫਾੜ੍ਹ ਕੇ ਓਹ ਮਾਂ ਦੀ ਜਵਾਲਾ ਜਗਦੀ ।
ਮੇਰੀ ਮਾਂ ਕੋਲੋਂ ਸੰਗਤ ਮੁਰਾਦਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ