मेनू बंसरी सुनन दा चाह सखियां नूं पुछ सांवरे

धुन - सारी रात तेरा तक नी आं राह

मैनूं बंसरी सुनन दा चा, सखियां नूं पुछ सांवरे।
कि सखियां नूं पुछ सांवरे, कि सखियां नूं पुछ सांवरे।
मैं तां तेरे लई होई आं फनाह, कि सखियां नूं पुछ सांवरे।
मैनूं बंसरी सुनन दा चा...

सारी सारी रात श्यामा, नींद नहींओं आउंदी ए।
इक तां जुदाई, दूजा याद सताऊंदी ए।
रोग केहो जेहा दित्ता ए लगा, कि सखियां नूं पुछ सांवरे...
मैनूं बंसरी सुनन दा चा...

अद्धी अद्धी रातीं श्यामा यमुना ते जानदी आं।
कंढे उत्ते बैठ के मैं छंम छंम रोंदी आं।
एहे अखियां ने मेरियां गवाह, कि सखियां नूं पुछ सांवरे...
मैनूं बंसरी सुनन दा चा...

प्रेम दी जंजीर पा के तूं तां चला आवीं वे।
होवेगा दीदार किवें, एह तां दस जावीं वे।
हाल दिल वाला दित्ता ए सुना, कि सखियां नूं पुछ सांवरे...
मैनूं बंसरी सुनन दा चा...

जदों दा मैं श्याम तैनूं दिल च वसाया ए।
दूजा ना कोई इस दिल विच आया ए।
हुण खुश रख भावें तूं रूला, कि सखियां नूं पुछ सांवरे...
मैनूं बंसरी सुनन दा चा...

मैं तां तेरे कोलों कोई भेद ना छुपाया ए।
मैं तां तेरी हो गई पर तूं ना मेरा होया ए।
हुण आ के तूं गल नाल ला, कि सखियां नूं पुछ सांवरे...
मैनूं बंसरी सुनन दा चा...

अपलोडर – अनिलरामूर्ति भोपाल



ਧੁਨ - ਸਾਰੀ ਰਾਤ ਤੇਰਾ ਤੱਕ ਨੀ ਆਂ ਰਾਹ

ਮੈਨੂੰ ਬੰਸਰੀ ਸੁਣਨ ਦਾ ਚਾਅ, ਸਖੀਆਂ ਨੂੰ ਪੁੱਛ ਸਾਂਵਰੇ ।
ਕਿ ਸਖੀਆਂ ਨੂੰ ਪੁੱਛ ਸਾਂਵਰੇ, ਕਿ ਸਖੀਆਂ ਨੂੰ ਪੁੱਛ ਸਾਂਵਰੇ ।
ਮੈਂ ਤਾਂ ਤੇਰੇ ਲਈ ਹੋਈ ਆਂ ਫ਼ਨਾਹ, ਕਿ ਸਖੀਆਂ ਨੂੰ ਪੁੱਛ ਸਾਂਵਰੇ ।
ਮੈਨੂੰ ਬੰਸਰੀ ਸੁਣਨ ਦਾ ਚਾਅ...

ਸਾਰੀ ਸਾਰੀ ਰਾਤ ਸ਼ਿਆਮਾ, ਨੀਂਦ ਨਹੀਓਂ ਆਉਂਦੀ ਏ ।
ਇੱਕ ਤਾਂ ਜ਼ੁਦਾਈ ਦੂਜਾ ਯਾਦ ਸਤਾਉਂਦੀ ਏ ।
ਰੋਗ ਕੇਹੋ ਜੇਹਾ ਦਿੱਤਾ ਏ ਲਗਾ, ਕਿ ਸਖੀਆਂ ਨੂੰ ਪੁੱਛ ਸਾਂਵਰੇ...
ਮੈਨੂੰ ਬੰਸਰੀ ਸੁਣਨ ਦਾ ਚਾਅ...

ਅੱਧੀ ਅੱਧੀ ਰਾਤੀਂ ਸ਼ਿਆਮਾ ਯਮੁਨਾ ਤੇ ਜਾਂਦੀ ਆਂ ।
ਕੰਢੇ ਉੱਤੇ ਬੈਠ ਕੇ ਮੈਂ ਛੰਮ ਛੰਮ ਰੋਂਦੀ ਆਂ ।
ਏਹੇ ਅੱਖੀਆਂ ਨੇ ਮੇਰੀਆਂ ਗਵਾਹ, ਕਿ ਸਖੀਆਂ ਨੂੰ ਪੁੱਛ ਸਾਂਵਰੇ...
ਮੈਨੂੰ ਬੰਸਰੀ ਸੁਣਨ ਦਾ ਚਾਅ...

ਪ੍ਰੇਮ ਦੀ ਜ਼ੰਜ਼ੀਰ ਪਾ ਕੇ ਤੂੰ ਤਾਂ ਚਲਾ ਆਵੀਂ ਵੇ ।
ਹੋਵੇਗਾ ਦੀਦਾਰ ਕਿਵੇਂ ਏਹ ਤਾਂ ਦੱਸ ਜਾਵੀਂ ਵੇ ।
ਹਾਲ ਦਿਲ ਵਾਲਾ ਦਿੱਤਾ ਏ ਸੁਣਾ, ਕਿ ਸਖੀਆਂ ਨੂੰ ਪੁੱਛ ਸਾਂਵਰੇ...
ਮੈਨੂੰ ਬੰਸਰੀ ਸੁਣਨ ਦਾ ਚਾਅ...

ਜਦੋਂ ਦਾ ਮੈਂ ਸ਼ਿਆਮ ਤੈਨੂੰ ਦਿਲ ਚ ਵਸਾਇਆ ਏ ।
ਦੂਸਰਾ ਨਾ ਕੋਈ ਇਸ ਦਿਲ ਵਿੱਚ ਆਇਆ ਏ ।
ਹੁਣ ਖੁਸ਼ ਰੱਖ ਭਾਵੇਂ ਤੂੰ ਰੁਲਾ, ਕਿ ਸਖੀਆਂ ਨੂੰ ਪੁੱਛ ਸਾਂਵਰੇ...
ਮੈਨੂੰ ਬੰਸਰੀ ਸੁਣਨ ਦਾ ਚਾਅ...

ਮੈਂ ਤਾਂ ਤੇਰੇ ਕੋਲੋਂ ਕੋਈ ਭੇਦ ਨਾ ਛੁਪਾਇਆ ਏ ।
ਮੈਂ ਤਾਂ ਤੇਰੀ ਹੋ ਗਈ ਪਰ ਤੂੰ ਨਾ ਮੇਰਾ ਹੋਇਆ ਏ ।
ਹੁਣ ਆ ਕੇ ਤੂੰ ਗਲ਼ ਨਾਲ ਲਾ, ਕਿ ਸਖੀਆਂ ਨੂੰ ਪੁੱਛ ਸਾਂਵਰੇ...
ਮੈਨੂੰ ਬੰਸਰੀ ਸੁਣਨ ਦਾ ਚਾਅ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (23 downloads)