जंज भोले दी

डमरू वज्जदा नच्चदे सारे... बम बम भोले।
देवी देवते जच्चदे सारे... बम बम भोले।

डमरू वज्जदा नच्चदे सारे, देवी देवते जच्चदे सारे
ब्रह्मा विष्णु बने बराती, नारद वीणा वजाई गौरां,
साडे जंज महलां विच,
शिव भोले दी आई गौरां, साडे जंज महलां विच।
शिव शंकर दी आई गौरां, साडे जंज महलां विच।

पूरी देख सृष्टी आ गई।
चारे पासे रौनक छा गई।
ऋषि मुनी पृथ्वी दे सारे
महफिल देख सजाई गौरां, साडे जंज महलां विच...
भोले नाथ दी आई गौरां, साडे जंज महलां विच...

भूत प्रेत ते साक संबंधी।
बैठा भोला बैल जो नंदी।
पहली तेरी जंज है गौरां
ना गिनती जाए गिनाई गौरां, साडे जंज महलां विच...
भोले नाथ दी आई गौरां, साडे जंज महलां विच...

मथे चन्न सजाया सोहन,
महां देव जेहा होर ना होना।
देवां दा महांदेव है शंकर,
संग त्रिलोकि आई गौरां, साडे जंज महलां विच...
भोले नाथ दी आई गौरां, साडे जंज महलां विच...

इंद्र पुरी तों परियां आईयां।
शिव शंकर नूं देण वधाईयां।
सरस्वती लक्ष्मी संग सब ने,
फुल्लां दी वर्खा लाई गौरां, साडे जंज महलां विच...
भोले नाथ दी आई गौरां, साडे जंज महलां विच...

गौरां तू बन गई शिव शक्ति।
पूरी हो गई तेरी भक्ति।
मनीश टप्परियां पिंड विच बहि के,
कहिंदे कलम चलाई गौरां, साडे जंज महलां विच...
भोले नाथ दी आई गौरां, साडे जंज महलां विच...

अपलोडर – अनिलरामूर्ति भोपाल

ਡੰਮਰੂ ਵੱਜਦਾ ਨੱਚਦੇ ਸਾਰੇ... ਬੰਮ ਬੰਮ ਭੋਲ੍ਹੇ ।
ਦੇਵੀ ਦੇਵਤੇ ਜੱਚਦੇ ਸਾਰੇ... ਬੰਮ ਬੰਮ ਭੋਲ੍ਹੇ ।

ਡੰਮਰੂ ਵੱਜਦਾ ਨੱਚਦੇ ਸਾਰੇ, ਦੇਵੀ ਦੇਵਤੇ ਜੱਚਦੇ ਸਾਰੇ
ਬ੍ਰਹਮਾ ਵਿਸ਼ਨੂੰ ਬਣੇ ਬਰਾਤੀ, ਨਾਰਦ ਵੀਣ ਵਜਾਈ ਗੌਰਾਂ,
ਸਾਡੇ ਜੰਜ਼ ਮਹਿਲਾਂ ਵਿੱਚ,
ਸ਼ਿਵ ਭੋਲ੍ਹੇ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ ।
ਸ਼ਿਵ ਸ਼ੰਕਰ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ ।

ਪੂਰੀ ਦੇਖ ਸ੍ਰਿਸ਼ਟੀ ਆ ਗਈ ।
ਚਾਰੇ ਪਾਸੇ ਰੌਣਕ ਛਾਅ ਗਈ ।
ਰਿਸ਼ੀ ਮੁਨੀ ਪ੍ਰਿਥਵੀ ਦੇ ਸਾਰੇ
ਮਹਿਫ਼ਿਲ ਦੇਖ ਸਜਾਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...
ਭੋਲ੍ਹੇ ਨਾਥ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...

ਭੂਤ ਪ੍ਰੇਤ ਤੇ ਸਾਕ ਸਬੰਧੀ ।
ਬੈਠਾ ਭੋਲ਼ਾ ਬੈਲ ਜੋ ਨੰਦੀ ।
ਪਹਿਲੀ ਤੇਰੀ ਜੰਜ਼ ਹੈ ਗੌਰਾਂ
ਨਾ ਗਿਣਤੀ ਜਾਏ ਗਿਣਾਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...
ਭੋਲ੍ਹੇ ਨਾਥ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...

ਮੱਥੇ ਚੰਨ ਸਜਾਇਆ ਸੋਹਣ,
ਮਹਾਂ ਦੇਵ ਜੇਹਾ ਹੋਰ ਨਾ ਹੋਣਾ ।
ਦੇਵਾਂ ਦਾ ਮਹਾਂਦੇਵ ਹੈ ਸ਼ੰਕਰ,
ਸੰਗ ਤ੍ਰਿਲੋਕੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...
ਭੋਲ੍ਹੇ ਨਾਥ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...

ਇੰਦਰ ਪੁਰੀ ਤੋਂ ਪਰੀਆਂ ਆਈਆਂ ।
ਸ਼ਿਵ ਸ਼ੰਕਰ ਨੂੰ ਦੇਣ ਵਧਾਈਆਂ ।
ਸਰਸਵਤੀ ਲਕਸ਼ਮੀ ਸੰਗ ਸਭ ਨੇ,
ਫੁੱਲਾਂ ਦੀ ਵਰਖ਼ਾ ਲਾਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...
ਭੋਲ੍ਹੇ ਨਾਥ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...

ਗੌਰਾਂ ਤੂੰ ਬਣ ਗਈ ਸ਼ਿਵ ਸ਼ਕਤੀ ।
ਪੂਰੀ ਹੋ ਗਈ ਤੇਰੀ ਭਗਤੀ ।
ਮਨੀਸ਼ ਟੱਪਰੀਆਂ ਪਿੰਡ ਵਿੱਚ ਬਹਿ ਕੇ,
ਕਹਿੰਦੇ ਕਲਮ ਚਲਾਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...
ਭੋਲ੍ਹੇ ਨਾਥ ਦੀ ਆਈ ਗੌਰਾਂ, ਸਾਡੇ ਜੰਜ਼ ਮਹਿਲਾਂ ਵਿੱਚ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी