चिंतपूर्णी हर ले चिंता मेरियाँ/ਚਿੰਤਾਪੁਰਨੀ ਹਰ ਲੈ ਚਿੰਤਾ ਮੇਰੀਆਂ

ਚਿੰਤਾਪੁਰਨੀ ਹਰ ਲੈ ਚਿੰਤਾ ਮੇਰੀਆਂ

ਚਿੰਤਾਪੁਰਨੀ, ਹਰ, ਲੈ ਚਿੰਤਾ ਮੇਰੀਆਂ ॥
ਛੱਡ ਕੇ ਸਾਰੇ, ਹੋਰ ਸਹਾਰੇ ॥
ਆਸਾਂ, ਲਾਈਆਂ ਤੇਰੀਆਂ...
ਚਿੰਤਾਪੁਰਨੀ, ਹਰ, ਲੈ ਚਿੰਤਾ...

ਲੋਕਾਂ ਦੇ ਨੇ, ਬਹੁਤ ਸਹਾਰੇ,
ਮੇਰਾ, ਸਹਾਰਾ ਤੂੰ ਹੀ ਤੂੰ ।
ਲੋਕਾਂ ਦੇ ਨੇ, ਬਹੁਤ ਗੁਜ਼ਾਰੇ,
ਮੇਰਾ, ਗੁਜ਼ਾਰਾ ਤੂੰ ਹੀ ਤੂੰ ॥
ਅੱਖੀਆਂ, ਉੱਡੀਕਣ, ਰਸਤਾ ਤੇਰਾ ॥
ਲਾਈਆਂ ਕਾਹਤੋਂ ਦੇਰੀਆਂ...
ਚਿੰਤਾਪੁਰਨੀ, ਹਰ, ਲੈ ਚਿੰਤਾ...

ਖੋਲ੍ਹ ਕੇ ਦੁੱਖੜੇ, ਕੀ ਤੈਨੂੰ ਦੱਸੀਏ,
ਤੂੰ ਦਿਲਾਂ ਦੀ, ਜਾਣਦੀ ਏਂ ।
ਚੰਗਾ ਮਾੜਾ, ਮੇਰਾ ਮਾਂਏਂ,
ਤੂੰ ਸਭ ਕੁਝ, ਪਹਿਚਾਣਦੀ ਏਂ ॥
ਨਜ਼ਰ, ਮੇਹਰ ਦੀ, ਕਰ ਮੇਰੇ ਤੇ ॥
ਕਾਹਤੋਂ, ਨਜ਼ਰਾਂ ਫੇਰੀਆਂ...
ਚਿੰਤਾਪੁਰਨੀ, ਹਰ, ਲੈ ਚਿੰਤਾ...

ਭਰੇ ਤੇਰੇ, ਭੰਡਾਰ ਦਾਤੀ,
ਦਰ, ਤੇਰੇ ਕੋਈ ਥੋੜ ਨਾ ।
ਤੱਕਦੇ ਆਂ ਮਾਂ, ਇੱਕ ਤੇਰਾ ਸਹਾਰਾ,
ਸਾਨੂੰ, ਹੋਰ ਕਿਸੇ ਦੀ ਲੋੜ ਨਾ ॥
ਡੁੱਬਦੀ, ਬੇੜੀ ਮਾਂ, ਪਾਰ ਲਗਾ ਦੇ ॥
ਅਰਜ਼ਾਂ, ਕਰਾਂ ਮੈਂ ਤੇਰੀਆਂ...
ਚਿੰਤਾਪੁਰਨੀ, ਹਰ, ਲੈ ਚਿੰਤਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चिंतापुर्नी, हर, लै चिंता मेरियां

चिंतापुर्नी, हर, लै चिंता मेरियां ।
छड्ड के सारे, होर सहारे,
आसां, लाईयां तेरीयां ।
चिंतापुर्नी, हर, लै चिंता...

लोकां दे ने, बहुत सहारे,
मेरा, सहारा तूं ही तूं ।
लोकां दे ने, बहुत गुज़ारे,
मेरा, गुज़ारा तूं ही तूं ।
अखियां, उडीकण, रस्ता तेरा,
लाईयां काहतों देरीयां ।
चिंतापुर्नी, हर, लै चिंता...

खोल के दुखड़े, की तैनूं दस्सीए,
तूं दिलां दी, जानदी एं ।
चंगा माड़ा, मेरा मांएं,
तूं सब कुच्छ, पहचानदी एं ।
नज़र, मेहर दी, कर मेरे ते,
काहतों, नजरां फेरियां ।
चिंतापुर्नी, हर, लै चिंता...

भरे तेरे, भंडार दाति,
दर, तेरे कोई थोड़ ना ।
तकदे आं मां, इक तेरा सहारा,
सानूं, होर किसे दी लोड़ ना ।
डुबदी, बेड़ी मां, पार लगा दे,
अरज़ां, करा मैं तेरीयां ।
चिंतापुर्नी, हर, लै चिंता...