शेरां वाली मां आई रूप लै के जोतां दा

( युग, बीत गए, युग बीत जाणे,
सदा, रहूं लिशकारा, एहनां जोतां दा ।
चाहे, सुख होवे, चाहे दुख भगतो,
सदा, मिलूं सहारा, एहनां जोतां दा ॥)

शेरां वाली मां, आई रूप लै के, जोतां दा ॥
आई मेरी मां, अज़ रूप लै के, जोतां दा ॥
कर लो, दीदार अज़ ॥जग्गदियां जोतां दा...
शेरां वाली मां, आई रूप लै के...

चिंत, पुर्नी आई ए, ज्वाला देवी आई ए ।
कांगड़ा, चामुंडा नाले, नैणा देवी आई ए ॥
चारे पासे, होइआ ए ॥उजाला एहनां जोतां दा
शेरां वाली मां, आई रूप लै के...

वैषणों, मां मनसा देवी, ममता दा रूप ए ।
बगला मुखी, महां काली, दुख करे दूर ए ॥
युगां तक, रहेगा ॥लिशकारा, एहनां जोतां दा...
शेरां वाली मां, आई रूप लै के...

नौं देवियां, दा रूप, जोतां विच आय़ा ए ।
भाग खुल्ले, ओहदे जीहणे, दरशन पाया ए ॥
दुखां विच मिलदा ॥सहारा एहनां जोतां दा...
शेरां वाली मां, आई रूप लै के...

हथ जोड़, बिंदू अज़, दाती नूं मना लै तूँ ।
दरशन, भोली मां दा, जोतां विच्चों पा लै तूँ ॥
मूंहों बोले राजन ॥जैकारा एहनां जोतां दा...
शेरां वाली मां, आई रूप लै के...

अपलोडर – अनिलरामूर्तीभोपाल


( ਯੁੱਗ, ਬੀਤ ਗਏ, ਯੁੱਗ ਬੀਤ ਜਾਣੇ,
ਸਦਾ, ਰਹੂ ਲਿਸ਼ਕਾਰਾ, ਏਹਨਾਂ ਜੋਤਾਂ ਦਾ ।
ਚਾਹੇ, ਸੁੱਖ ਹੋਵੇ, ਚਾਹੇ ਦੁੱਖ ਭਗਤੋ,
ਸਦਾ, ਮਿਲੂ ਸਹਾਰਾ, ਏਹਨਾਂ ਜੋਤਾਂ ਦਾ ॥)

ਸ਼ੇਰਾਂ ਵਾਲੀ ਮਾਂ, ਆਈ ਰੂਪ ਲੈ ਕੇ, ਜੋਤਾਂ ਦਾ ॥
ਆਈ ਮੇਰੀ ਮਾਂ, ਅੱਜ ਰੂਪ ਲੈ ਕੇ, ਜੋਤਾਂ ਦਾ ॥
ਕਰ ਲਓ, ਦੀਦਾਰ ਅੱਜ ॥ਜੱਗਦੀਆਂ ਜੋਤਾਂ ਦਾ...
ਸ਼ੇਰਾਂ ਵਾਲੀ ਮਾਂ, ਆਈ ਰੂਪ ਲੈ ਕੇ...

ਚਿੰਤ, ਪੁਰਨੀ ਆਈ ਏ, ਜਵਾਲਾ ਦੇਵੀ ਆਈ ਏ ।
ਕਾਂਗੜਾ, ਚਾਮੁੰਡਾ ਨਾਲੇ, ਨੈਣਾਂ ਦੇਵੀ ਆਈ ਏ ॥
ਚਾਰੇ ਪਾਸੇ, ਹੋਇਆ ਏ ॥ਉਜਾਲਾ ਏਹਨਾਂ ਜੋਤਾਂ ਦਾ
ਸ਼ੇਰਾਂ ਵਾਲੀ ਮਾਂ, ਆਈ ਰੂਪ ਲੈ ਕੇ...

ਵੈਸ਼ਣੋਂ, ਮਾਂ ਮਨਸਾ ਦੇਵੀ, ਮਮਤਾ ਦਾ ਰੂਪ ਏ ।
ਬਗਲਾ ਮੁਖੀ, ਮਹਾਂ ਕਾਲੀ, ਦੁੱਖ ਕਰੇ ਦੂਰ ਏ ॥
ਯੁਗਾਂ ਤੱਕ, ਰਹੇਗਾ ॥ਲਿਸ਼ਕਾਰਾ, ਏਹਨਾਂ ਜੋਤਾਂ ਦਾ...
ਸ਼ੇਰਾਂ ਵਾਲੀ ਮਾਂ, ਆਈ ਰੂਪ ਲੈ ਕੇ...

ਨੌਂ ਦੇਵੀਆਂ, ਦਾ ਰੂਪ, ਜੋਤਾਂ ਵਿੱਚ ਆਇਆ ਏ ।
ਭਾਗ ਖੁੱਲ੍ਹੇ, ਓਹਦੇ ਜੀਹਨੇ, ਦਰਸ਼ਨ ਪਾਇਆ ਏ ॥
ਦੁੱਖਾਂ ਵਿੱਚ ਮਿਲਦਾ ॥ਸਹਾਰਾ ਏਹਨਾਂ ਜੋਤਾਂ ਦਾ...
ਸ਼ੇਰਾਂ ਵਾਲੀ ਮਾਂ, ਆਈ ਰੂਪ ਲੈ ਕੇ...

ਹੱਥ ਜੋੜ, ਬਿੰਦੂ ਅੱਜ, ਦਾਤੀ ਨੂੰ ਮਨਾ ਲੈ ਤੂੰ ।
ਦਰਸ਼ਨ, ਭੋਲੀ ਮਾਂ ਦਾ, ਜੋਤਾਂ ਵਿੱਚੋਂ ਪਾ ਲੈ ਤੂੰ ॥
ਮੂੰਹੋਂ ਬੋਲੇ ਰਾਜਨ ॥ਜੈਕਾਰਾ ਏਹਨਾਂ ਜੋਤਾਂ ਦਾ...
ਸ਼ੇਰਾਂ ਵਾਲੀ ਮਾਂ, ਆਈ ਰੂਪ ਲੈ ਕੇ...

ਅਪਲੋਡਰ- ਅਨਿਲਰਾਮੂਰਤੀਭੋਪਾਲ