अज्ज घर साडे मइयां जी ने आऊणा,
मैं राहां नूं शिंगारदी फिरां।
चंदन गुलाब सोहणी कलियां सजावां,
अज्ज मेरी मइयां आऊणा शगन मनावां।
नी मैं चंदन दा तिलक लगावां,
मैं राहां नूं शिंगारदी फिरां॥
अज्ज घर साडे मइयां जी ने...
फुल्लां वाला आसण मइयां तेरा सजावांगे,
लाल लाल चुन्नियां ते चूड़ियां लियावांगे।
रज्ज रज्ज के दीदार ओहदा पाऊणा,
मैं राहां नूं शिंगारदी फिरां॥
अज्ज घर साडे मइयां जी ने...
वड्डे भागां वाला दिन जिंदगी च आऊणा ए,
आपणी मइयां नूं मैं तां दुखड़ा सुणाऊणा ए।
ओ मेरा सुत्ता होइया भाग जगाऊणा,
मैं राहां नूं शिंगारदी फिरां॥
अज्ज घर साडे मइयां जी ने...
वड्डे चिरां पिच्छों मैनूं ओहदियां उडीकां जी,
मसां मसां आई ओहदे आऊण दी तरीकां जी।
तेरे भगतां ने गुण तेरा गाऊणा,
मैं राहां नूं शिंगारदी फिरां॥
अज्ज घर साडे मइयां जी ने...
अपलोडर – अनिलरामूर्तीभोपाल
ਅੱਜ ਘਰ ਸਾਡੇ ਮਈਆ ਜੀ ਨੇ ਆਉਣਾ,
ਮੈਂ ਰਾਹਾਂ ਨੂੰ ਸ਼ਿੰਗਾਰਦੀ ਫਿਰਾਂ ।
ਚੰਦਨ ਗ਼ੁਲਾਬ ਸੋਹਣੀ ਕਲੀਆਂ ਸਜਾਵਾਂ,
ਅੱਜ ਮੇਰੀ ਮਈਆ ਆਉਣਾ ਸ਼ਗਨ ਮਨਾਵਾਂ ।
ਨੀ ਮੈਂ ਚੰਦਨ ਦਾ ਤਿਲਕ ਲਗਾਵਾਂ,
ਮੈਂ ਰਾਹਾਂ ਨੂੰ ਸ਼ਿੰਗਾਰਦੀ ਫਿਰਾਂ ॥
ਅੱਜ ਘਰ ਸਾਡੇ ਮਈਆ ਜੀ ਨੇ...
ਫੁੱਲਾਂ ਵਾਲਾ ਆਸਣ ਮਈਆ ਤੇਰਾ ਸਜਾਵਾਂਗੇ,
ਲਾਲ ਲਾਲ ਚੁੰਨੀਆਂ ਤੇ ਚੂੜੀਆਂ ਲਿਆਵਾਂਗੇ ।
ਰੱਜ ਰੱਜ ਕੇ ਦੀਦਾਰ ਓਹਦਾ ਪਾਉਣਾ,
ਮੈਂ ਰਾਹਾਂ ਨੂੰ ਸ਼ਿੰਗਾਰਦੀ ਫਿਰਾਂ ॥
ਅੱਜ ਘਰ ਸਾਡੇ ਮਈਆ ਜੀ ਨੇ...
ਬੜੇ ਭਾਗਾਂ ਵਾਲਾ ਦਿਨ ਜਿੰਦਗੀ ਚ ਆਉਣਾ ਏ,
ਆਪਣੀ. ਮਈਆ ਨੂੰ ਮੈਂ ਤਾਂ. ਦੁੱਖੜਾ ਸੁਣਾਉਣਾ ਏ ।
ਓ ਮੇਰਾ ਸੁੱਤਾ ਹੋਇਆ ਭਾਗ ਜਗਾਉਣਾ,
ਮੈਂ ਰਾਹਾਂ ਨੂੰ ਸ਼ਿੰਗਾਰਦੀ ਫਿਰਾਂ ॥
ਅੱਜ ਘਰ ਸਾਡੇ ਮਈਆ ਜੀ ਨੇ...
ਬੜੇ ਚਿਰਾਂ ਪਿੱਛੋਂ ਮੈਨੂੰ ਓਹਦੀਆਂ ਉਡੀਕਾਂ ਜੀ,
ਮਸਾਂ ਮਸਾਂ ਆਈ ਓਹਦੇ ਆਉਣ ਦੀ ਤਰੀਕਾਂ ਜੀ ।
ਤੇਰੇ ਭਗਤਾਂ ਨੇ ਗੁਣ ਤੇਰਾ ਗਾਉਣਾ,
ਮੈਂ ਰਾਹਾਂ ਨੂੰ ਸ਼ਿੰਗਾਰਦੀ ਫਿਰਾਂ ॥
ਅੱਜ ਘਰ ਸਾਡੇ ਮਈਆ ਜੀ ਨੇ...
ਅਪਲੋਡਰ- ਅਨਿਲਰਾਮੂਰਤੀਭੋਪਾਲ