तेरे हार फुल्लां दे गल पावाँ

तेरे हार फूलां दे गल पावां,
घर मेरे आजा दातिए।
ओ घर मेरे आजा दातिए,
ओ घर फेरा पा जा दातिए॥
तेरी नित मैं जोत जगावां,
घर मेरे आजा दातिए।
तेरे हार फूलां दे गल...

मेरे घर आवे तेरी जोत जगावांगा,
चंदन दी चौँकी उत्ते तैनूं बिठावांगा।
तैनूं भेंटां सुनावां हर वेले,
घर मेरे आजा दातिए॥
तेरे हार फूलां दे गल...

घर मेरे आवे तैनूं चोला वी पहनावांगा,
लाल लाल चूड़ा तेरी बाहां विच पावांगा।
ओ तैनूं चुन्नियां चढ़ावां हर वेले,
घर मेरे आजा दातिए॥
तेरे हार फूलां दे गल...

कंजकां दा रूप धार भगतां घर आजा,
भगतां दे आ के सारे दुखड़े मिटा जा।
तेरे रज्ज के जैकਾਰੇ लावां,
घर मेरे आजा दातिए॥
तेरे हार फूलां दे गल...

साडे घर आ के सानूं खुशियां दिखा जा,
बच्चियां दियां बेड़ियां नूं पार लगा जा।
तैनूं भोग लगावां हर वेले,
घर मेरे आजा दातिए॥
तेरे हार फूलां दे गल...

अपलोडर – अनिलरामूर्तीभोपाल



ਤੇਰੇ ਹਾਰ ਫ਼ੁੱਲਾਂ ਦੇ ਗਲ਼ ਪਾਵਾਂ,
ਘਰ ਮੇਰੇ ਆਜਾ ਦਾਤੀਏ ।
ਓ ਘਰ ਮੇਰੇ ਆਜਾ ਦਾਤੀਏ
ਓ ਘਰ ਫੇਰਾ ਪਾ ਜਾ ਦਾਤੀਏ ॥
ਤੇਰੀ ਨਿੱਤ ਮੈਂ ਜੋਤ ਜਗਾਵਾਂ,
ਘਰ ਮੇਰੇ ਆਜਾ ਦਾਤੀਏ ।
ਤੇਰੇ ਹਾਰ ਫ਼ੁੱਲਾਂ ਦੇ ਗਲ਼...

ਮੇਰੇ ਘਰ ਆਵੇ ਤੇਰੀ ਜੋਤ ਜਗਾਵਾਂਗਾ,
ਚੰਦਨ ਦੀ ਚੌਂਕੀ ਉੱਤੇ ਤੈਨੂੰ ਬਿਠਾਵਾਂਗਾ ।
ਤੈਨੂੰ ਭੇਟਾਂ ਸੁਣਾਵਾਂ ਹਰ ਵੇਲੇ,
ਘਰ ਮੇਰੇ ਆਜਾ ਦਾਤੀਏ ॥
ਤੇਰੇ ਹਾਰ ਫ਼ੁੱਲਾਂ ਦੇ ਗਲ਼...

ਘਰ ਮੇਰੇ ਆਵੇ ਤੈਨੂੰ ਚੋਲਾ ਵੀ ਪਹਿਨਾਵਾਂਗਾ,
ਲਾਲ ਲਾਲ ਚੂੜਾ ਤੇਰੀ ਬਾਂਹਾਂ ਵਿੱਚ ਪਾਵਾਂਗਾ ।
ਓ ਤੈਨੂੰ ਚੁੰਨੀਆਂ ਚੜ੍ਹਾਵਾਂ ਹਰ ਵੇਲੇ,
ਘਰ ਮੇਰੇ ਆਜਾ ਦਾਤੀਏ ॥
ਤੇਰੇ ਹਾਰ ਫ਼ੁੱਲਾਂ ਦੇ ਗਲ਼...

ਕੰਜ਼ਕਾਂ ਦਾ ਰੂਪ ਧਾਰ ਭਗਤਾਂ ਘਰ ਆਜਾ,
ਭਗਤਾਂ ਦੇ ਆ ਕੇ ਸਾਰੇ ਦੁੱਖੜੇ ਮਿਟਾ ਜਾ ।
ਤੇਰੇ ਰੱਜ ਕੇ ਜੈਕਾਰੇ ਲਾਵਾਂ,
ਘਰ ਮੇਰੇ ਆਜਾ ਦਾਤੀਏ ॥
ਤੇਰੇ ਹਾਰ ਫ਼ੁੱਲਾਂ ਦੇ ਗਲ਼...

ਸਾਡੇ ਘਰ ਆ ਕੇ ਸਾਨੂੰ ਖੁਸ਼ੀਆਂ ਦਿਖਾ ਜਾ,
ਬੱਚਿਆਂ ਦੀਆਂ ਬੇੜੀਆਂ ਨੂੰ ਪਾਰ ਲਗਾ ਜਾ ।
ਤੈਨੂੰ ਭੋਗ ਲਗਾਵਾਂ ਹਰ ਵੇਲੇ
ਘਰ ਮੇਰੇ ਆਜਾ ਦਾਤੀਏ ॥
ਤੇਰੇ ਹਾਰ ਫ਼ੁੱਲਾਂ ਦੇ ਗਲ਼...

ਅਪਲੋਡਰ- ਅਨਿਲਰਾਮੂਰਤੀਭੋਪਾਲ