आज भगता दे दरबार मेरी माँ आऐगी

आएगी मां आएगी, आएगी मां आएगी।
अज्ज भगतां दे दरबार, मेरी मां आएगी।
ओढ़ के चुन्नरी लाल, मेरी मां आएगी॥

सीस मइयां दे मुकुट विराजे,
गल फूलां दे हार साजे।
सिर ते चुन्नरी लाल, मेरी मां आएगी॥
अज्ज भगतां दे दरबार, मेरी मां...

बाला जी जैकਾਰੇ लावे,
भैरों बाबा चवर झुलावे।
पायल दी झणकार, मेरी मां आएगी॥
अज्ज भगतां दे दरबार, मेरी मां...

नैणां देवी भाग जगावे,
अन्न पूरना भरे भंडारे।
करदी मालो माल, मेरी मां आएगी॥
अज्ज भगतां दे दरबार, मेरी मां...

चिंता पर्नी नाल कालका,
मात ज्वाला मात शीतला।
सभ दा रखे ख्याल, मेरी मां आएगी॥
अज्ज भगतां दे दरबार, मेरी मां...

मात वैष्णों भाग जगावे,
कन्या रूप विच घर घर जावे।
ओह लाउंदी सीने नाल, मेरी मां आएगी॥
अज्ज भगतां दे दरबार, मेरी मां...

मथ्थे मइयां दे टिका सोहवे,
नक विच मां दी नथणी सोहवे।
ओ मथ्थे बिंदी लाल, मेरी मां आएगी॥
अज्ज भगतां दे दरबार, मेरी मां...

अपलोडर – अनिलरामूर्तीभोपाल

ਆਏਗੀ ਮਾਂ ਆਏਗੀ, ਆਏਗੀ ਮਾਂ ਆਏਗੀ ।
ਅੱਜ ਭਗਤਾਂ ਦੇ ਦਰਬਾਰ, ਮੇਰੀ ਮਾਂ ਆਏਗੀ ।
ਓੜ੍ਹ ਕੇ ਚੁੰਨਰੀ ਲਾਲ, ਮੇਰੀ ਮਾਂ ਆਏਗੀ ॥

ਸੀਸ ਮਈਆ ਦੇ ਮੁਕੁਟ ਵਿਰਾਜੇ,
ਗਲ਼ ਫੁੱਲਾਂ ਦੇ ਹਾਰ ਸਾਜੇ ।
ਸਿਰ ਤੇ ਚੁੰਨਰੀ ਲਾਲ, ਮੇਰੀ ਮਾਂ ਆਏਗੀ ॥
ਅੱਜ ਭਗਤਾਂ ਦੇ ਦਰਬਾਰ ਮੇਰੀ ਮਾਂ...

ਬਾਲਾ ਜੀ ਜੈਕਾਰੇ ਲਾਵੇ,
ਭੈਰੋਂ ਬਾਬਾ ਚਵਰ ਝੁਲਾਵੇ ।
ਪਾਇਲ ਦੀ ਝਣਕਾਰ ਮੇਰੀ ਮਾਂ ਆਏਗੀ ॥
ਅੱਜ ਭਗਤਾਂ ਦੇ ਦਰਬਾਰ ਮੇਰੀ ਮਾਂ...

ਨੈਣਾਂ ਦੇਵੀ ਭਾਗ ਜਗਾਵੇ,
ਅੰਨ ਪੂਰਨਾ ਭਰੇ ਭੰਡਾਰੇ ।
ਕਰਦੀ ਮਾਲੋ ਮਾਲ ਮੇਰੀ ਮਾਂ ਆਏਗੀ ।
ਅੱਜ ਭਗਤਾਂ ਦੇ ਦਰਬਾਰ ਮੇਰੀ ਮਾਂ...

ਚਿੰਤਾ ਪੁਰਨੀ ਨਾਲ ਕਾਲਕਾ,
ਮਾਤ ਜਵਾਲਾ ਮਾਤ ਸ਼ੀਤਲਾ ।
ਸਭ ਦਾ ਰੱਖੇ ਖਿਆਲ ਮੇਰੀ ਮਾਂ ਆਏਗੀ ॥
ਅੱਜ ਭਗਤਾਂ ਦੇ ਦਰਬਾਰ ਮੇਰੀ ਮਾਂ...

ਮਾਤ ਵੈਸ਼ਣੋਂ ਭਾਗ ਜਗਾਵੇ,
ਕੰਨਿਆ ਰੂਪ ਵਿੱਚ ਘਰ ਘਰ ਜਾਵੇ ।
ਓਹ ਲਾਉਂਦੀ ਸੀਨੇ ਨਾਲ ਮੇਰੀ ਮਾਂ ਆਏਗੀ ।
ਅੱਜ ਭਗਤਾਂ ਦੇ ਦਰਬਾਰ ਮੇਰੀ ਮਾਂ...

ਮੱਥੇ ਮਈਆ ਦੇ ਟਿੱਕਾ ਸੋਹਵੇ,
ਨੱਕ ਵਿੱਚ ਮਾਂ ਦੇ ਨੱਥਣੀ ਸੋਹਵੇ ।
ਓ ਮੱਥੇ ਬਿੰਦੀ ਲਾਲ ਮੇਰੀ ਮਾਂ ਆਏਗੀ ॥
ਅੱਜ ਭਗਤਾਂ ਦੇ ਦਰਬਾਰ ਮੇਰੀ ਮਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ