मंदिर सजा लो फुलां नाल
मंदिर सजा लो, फुलां नाल,
अज मेरे, भोले ने आना ॥
अज मेरे, भोले ने आना,
डमरू, वाले ने आना ॥
ओ लैके, गोरा मैया नाल,
अज मेरे, भोले ने आना ।
मंदिर सजा लो फुलां नाल ...
डम डम डम डम, डमरू बजावे ।
सब भगतां नूं, नाल नचावे ॥
ओ तां नच नच, करें कमाल,
अज मेरे, भोले ने आना ।
मंदिर सजा लो फुलां नाल ...
शीश ते ओह, गंगा बिठावे ।
मत्थे सोहणा, चंदा सजावे ॥
ओ गल विच, पाके काला नाग,
अज मेरे, भोले ने आना ।
मंदिर सजा लो फुलां नाल ...
भंग प्याले, भर भर पींदे ।
भर भर सूह्टे, चिलमां पींदे ।
ओ घोटे, लावे भंगा नाल,
अज मेरे, भोले ने आना ।
मंदिर सजा लो फुलां नाल ...
नंदी दी ओ करे सवारी ।
नाल बैठी गोरा प्यारी ॥
ओ गोदी, बैठे गणपत लाल,
अज मेरे, भोले ने आना ।
मंदिर सजा लो फुलां नाल ...
तीन लोक दा, भोला स्वामी ।
सब दे दिलां दा, अन्तर्यामी ॥
ओ ता, जग दा पालनहार,
अज मेरे, भोले ने आना ।
मंदिर सजा लो फुलां नाल ...
अपलोडर- अनिलरामूर्तिभोपाल
ਮੰਦਿਰ ਸਜਾ ਲਓ ਫ਼ੁੱਲਾਂ ਨਾਲ
ਮੰਦਿਰ, ਸਜਾ ਲਓ, ਫ਼ੁੱਲਾਂ ਨਾਲ,
ਅੱਜ ਮੇਰੇ, ਭੋਲ੍ਹੇ ਨੇ ਆਉਣਾ
ਅੱਜ ਮੇਰੇ, ਭੋਲ੍ਹੇ, ਨੇ ਆਉਣਾ
ਡੰਮਰੂ, ਵਾਲੇ ਨੇ ਆਉਣਾ ॥
ਓ ਲੈ ਕੇ, ਗੌਰਾਂ, ਮਾਂ ਨੂੰ ਨਾਲ,
ਅੱਜ ਮੇਰੇ, ਭੋਲ੍ਹੇ, ਨੇ ਆਉਣਾ ।
ਮੰਦਿਰ, ਸਜਾ ਲਓ, ਫ਼ੁੱਲਾਂ...
ਡੰਮ ਡੰਮ, ਡੰਮ ਡੰਮ, ਡੰਮਰੂ ਵਜਾਵੇ ।
ਸਭ, ਭਗਤਾਂ ਨੂੰ, ਨਾਲ ਨਚਾਵੇ ॥
ਓਹ ਤਾਂ, ਨੱਚ ਨੱਚ, ਕਰੇ ਕਮਾਲ,
ਅੱਜ ਮੇਰੇ, ਭੋਲ੍ਹੇ, ਨੇ ਆਉਣਾ ।
ਮੰਦਿਰ, ਸਜਾ ਲਓ, ਫ਼ੁੱਲਾਂ...
ਸ਼ੀਸ਼, ਤੇ ਓਹੋ, ਗੰਗਾ ਬਿਠਾਵੇ ।
ਮੱਥੇ, ਸੋਹਣਾ, ਚੰਦਾ ਸਜਾਵੇ ॥
ਓ ਗਲ਼ ਵਿੱਚ, ਪਾ ਕੇ, ਕਾਲਾ ਨਾਗ,
ਅੱਜ ਮੇਰੇ, ਭੋਲ੍ਹੇ, ਨੇ ਆਉਣਾ ।
ਮੰਦਿਰ, ਸਜਾ ਲਓ, ਫ਼ੁੱਲਾਂ...
ਭੰਗ, ਪਿਆਲੇ, ਭਰ ਭਰ ਪੀਂਦੇ ।
ਭਰ ਭਰ, ਸੂਹਟੇ, ਚਿੱਲਮਾਂ ਪੀਂਦੇ ॥
ਓ ਘੋਟੇ, ਲਾਵੇ, ਭੰਗਾਂ ਨਾਲ,
ਅੱਜ ਮੇਰੇ, ਭੋਲ੍ਹੇ, ਨੇ ਆਉਣਾ ।
ਮੰਦਿਰ, ਸਜਾ ਲਓ, ਫ਼ੁੱਲਾਂ...
ਨੰਦੀ, ਦੀ ਓਹ, ਕਰੇ ਸਵਾਰੀ ।
ਨਾਲ, ਬੈਠੀ, ਗੌਰਾਂ ਪਿਆਰੀ ॥
ਓ ਗੋਦੀ, ਬੈਠੇ, ਗਣਪਤ ਲਾਲ,
ਅੱਜ ਮੇਰੇ, ਭੋਲ੍ਹੇ, ਨੇ ਆਉਣਾ ।
ਮੰਦਿਰ, ਸਜਾ ਲਓ, ਫ਼ੁੱਲਾਂ...
ਤੀਨ, ਲੋਕ ਦਾ, ਭੋਲ਼ਾ ਸਵਾਮੀ ।
ਸਭ ਦੇ, ਦਿਲਾਂ ਦਾ, ਅੰਤਰਯਾਮੀ ॥
ਓਹ ਤਾਂ, ਜੱਗ ਦਾ, ਪਾਲਣਹਾਰ,
ਅੱਜ ਮੇਰੇ, ਭੋਲ੍ਹੇ, ਨੇ ਆਉਣਾ ।
ਮੰਦਿਰ, ਸਜਾ ਲਓ, ਫ਼ੁੱਲਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ