तेरा विछोड़ा दातिए

तेरा विछोड़ा दातिए हूँ मथो सीहा न जाये,
तू आप ते बेठी भवन ते मेनू राती नींद ना आये,

मैं उठ उठ के मैं उठ उठ के  मैं वेखा बारियां,
मैं रो रो के मैं रो रो के एह अखा हरियां,
मैं बेबस ऐना हो गया तेरी याद दे विच माँ खो गया,
पर तू न दर्श दिखाए,
तू आप ते बेठी भवन ते मेनू रति नींद ना आवे,

बिना तेरे बिना तेरे कोई था नही,
जा कह रे तू जा कह दे तू की मेरी माँ नही,
बचियाँ दा किसे ते जोर नही माँ तेरे बिना कोई होर नही,
दस केह्दा लडावे,
तू आप ते बेठी भवन ते मेनू रति नींद ना आवे,

मैं पाइयां ने मैं पाइयां ने कई तेनु चिठियाँ,
मैं लिखियाँ ने मैं लिखियाँ ने गल्लां कई मिठियां,
तू सब दे दिला दी जाने माँ हूँ आजा किसी बहाने माँ,
मेनू तेरी याद सतावे,
तू आप ते बेठी भवन ते मेनू रति नींद ना आवे,

तू आ जावे तू आ जावे मेरी एहे आस माँ,
की मिट जावे की मिट जावे एहे दिल दी प्यास माँ,
बचियाँ दी तू रखवाली माँ तू ही वशिनो तू ही काली माँ,
तेरा भेद कोई न पावे,
तू आप ते बेठी भवन ते मेनू रति नींद ना आवे,

ਤੇਰਾ ਵਿਛੋੜਾ ਦਾਤੀਏ, ਹੁਣ ਮੈਥੋਂ ਸਿਹਾ ਨਾ ਜਾਏ
ਤੂੰ ਆਪ ਤੇ ਬੈਠੀ ਭਵਨ ਤੇ, ਮੈਨੂੰ ਰਾਤੀ ਨੀਂਦ ਨਾ ਆਏ

ਮੈਂ ਉੱਠ ਉੱਠ ਕੇ ਮੈਂ ਉੱਠ ਉੱਠ ਕੇ, ਮੈਂ ਵੇਖਾਂ ਬਾਰੀਆਂ
ਮੈਂ ਰੋ ਰੋ ਕੇ ਮੈਂ ਰੋ ਰੋ ਕੇ, ਇਹ ਅੱਖਾਂ ਹਾਰੀਆਂ
ਮੈਂ ਬੇਬੱਸ ਐਨਾ ਹੋ ਗਿਆ, ਤੇਰੀ ਯਾਦ ਦੇ ਵਿਚ ਮਾਂ ਖੋ ਗਿਆ x2,
ਪਰ ਤੂੰ ਨਾ ਦਰਸ ਦਿਖਾਏ,
ਤੂੰ ਆਪ ਤੇ ਬੈਠੀ ਭਵਨ ਤੇ, ਮੈਨੂੰ ਰਾਤੀ ਨੀਂਦ ਨਾ ਆਏ

ਬਿਨਾ ਤੇਰੇ ਬਿਨਾ ਤੇਰੇ, ਕੋਈ ਵੀ ਥਾਂ ਨਹੀਂ
ਜਾਂ ਕਹਿ ਦੇ ਤੂੰ ਜਾਂ ਕਹਿ ਦੇ ਤੂੰ, ਕਿ ਮੇਰੀ ਮਾਂ ਨਹੀਂ
ਬੱਚਿਆਂ ਦਾ ਕਿਸੇ ਤੇ ਜ਼ੋਰ ਨਹੀਂ, ਮਾਂ ਤੇਰੇ ਬਿਨਾ ਕੋਈ ਹੋਰ ਨਹੀਂ x2,
ਦੱਸ ਕੇਹੜਾ ਲਡਾਵੇ,  
ਤੂੰ ਆਪ ਤੇ ਬੈਠੀ ਭਵਨ ਤੇ, ਮੈਨੂੰ ਰਾਤੀ ਨੀਂਦ ਨਾ ਆਏ

ਮੈਂ ਪਾਈਆਂ ਨੇ ਮੈਂ ਪਾਈਆਂ ਨੇ, ਕਈ ਤੈਨੂੰ ਚਿੱਠੀਆਂ
ਮੈਂ ਲਿੱਖੀਆਂ ਨੇ ਮੈਂ ਲਿੱਖੀਆਂ ਨੇ, ਗੱਲਾਂ ਕਈਂ ਮਿੱਠੀਆਂ
ਤੂੰ ਸਭ ਦੇ ਦਿਲਾਂ ਦੀ ਜਾਣੇ ਮਾਂ, ਹੁਣ ਆਜਾ ਕਿਸੀ ਬਹਾਨੇ ਮਾਂ x2,
ਮੈਨੂੰ ਤੇਰੀ ਯਾਦ ਸਤਾਵੇ,
ਤੂੰ ਆਪ ਤੇ ਬੈਠੀ ਭਵਨ ਤੇ, ਮੈਨੂੰ ਰਾਤੀ ਨੀਂਦ ਨਾ ਆਏ

ਤੂੰ ਆ ਜਾਵੇਂ ਤੂੰ ਆ ਜਾਵੇਂ, ਮੇਰੀ ਇਹ ਆਸ ਮਾਂ
ਕਿ ਮਿੱਟ ਜਾਵੇ ਕਿ ਮਿੱਟ ਜਾਵੇ, ਇਹ ਦਿਲ ਦੀ ਪਿਆਸ ਮਾਂ
ਬੱਚਿਆਂ ਦੀ ਤੂੰ ਰੱਖਵਾਲੀ ਮਾਂ,ਤੂੰ ਹੀ ਵੈਸ਼ਨੋ ਤੂੰ ਹੀ ਕਾਲੀ ਮਾਂ x2,
ਤੇਰਾ ਭੇਦ ਕੋਈ ਨਾ ਪਾਵੇ,
ਤੂੰ ਆਪ ਤੇ ਬੈਠੀ ਭਵਨ ਤੇ, ਮੈਨੂੰ ਰਾਤੀ ਨੀਂਦ ਨਾ ਆਏ

ਅਪਲੋਡ ਕਰਤਾ :- ਅਨਿਲ ਭੋਪਾਲ
download bhajan lyrics (1363 downloads)