कुण्डा खोल या न खोल

कुण्डा खोल या न खोल  खड़कई जावागे,
तू जिना मर्जी रूसे मनाई जावागे,
कुण्डा खोल या न खोल .......

बचियाँ दे नाल दस काहदा माये रोसा ऐ,
एको तेरा आसरा माँ तेरे ते भरोसा ऐ,
ओ तेरी सची जोत नु जगाई जावागे,
कुण्डा खोल या न खोल .......

अस्सा अठे पहर तकी तेरी ही ते ओट माँ,
सची सादी भावना ऐ शरदा च खोट ना,
ओ इसे तरह हजारी लगाई जावागे,
कुण्डा खोल या न खोल .......

दुनिया दे रिश्तिया नु असी दिता तोड़ ऐ,
शेरा वालिये नि सहनु सदा तेरी लोड ऐ,
सच्चे दिलो अलख जगाई जावागे,
कुण्डा खोल या न खोल ......

मोड़ ले तू जिनी वारी खाली सहनु मोड़ना,
तेरे ते भरोसा सहनु कदे नहियो तोडना,
दुआरे उते भेटा तेरी गाई जावागे,
कुण्डा खोल या न खोल .......

ਕੁੰਡਾ ਖੋਲ ਜਾਂ ਨਾ ਖੋਲ, ਖੜਕਾਈ ਜਾਵਾਂਗੇ
ਤੂੰ ਜਿੰਨਾ ਮਰਜ਼ੀ ਰੁੱਸੇ, ਮਨਾਈ ਜਾਵਾਂਗੇ
ਕੁੰਡਾ ਖੋਲ ਜਾਂ ਨਾ ਖੋਲ,,,,,,,,,,,,,,,,,,,,,,

ਬੱਚਿਆਂ ਦੇ ਨਾਲ ਦੱਸ, ਕਾਹਦਾ ਮਾਏਂ ਰੋਸਾ ਏ
ਇੱਕੋ ਤੇਰਾ ਆਸਰਾ ਮਾਂ, ਤੇਰੇ ਤੇ ਭਰੋਸਾ ਏ
ਓ ਤੇਰੀ ਸੱਚੀ ਜੋਤ ਨੂੰ, ਜਗਾਈ ਜਾਵਾਂਗੇ
ਕੁੰਡਾ ਖੋਲ ਜਾਂ ਨਾ ਖੋਲ,,,,,,,,,,,,,,,,,,,,,,

ਅਸਾਂ ਅੱਠੇ ਪਹਿਰ ਤੱਕੀ, ਤੇਰੀ ਹੀ ਤੇ ਔਟ ਮਾਂ
ਸੱਚੀ ਸਾਡੀ ਭਾਵਨਾ ਏ, ਸ਼ਰਧਾ ਚ ਖੋਟ ਨਾ
ਓ ਇਸੇ ਤਰਾਂ ਹਾਜ਼ਰੀ, ਲਗਾਈ ਜਾਵਾਂਗੇ
ਕੁੰਡਾ ਖੋਲ ਜਾਂ ਨਾ ਖੋਲ,,,,,,,,,,,,,,,,,,,,,,

ਦੁਨੀਆਂ ਦੇ ਰਿਸ਼ਤਿਆਂ ਨੂੰ, ਅਸੀਂ ਦਿੱਤਾ ਤੋੜ ਏ
ਸ਼ੇਰਾਂ ਵਾਲੀਏ ਨੀ ਸਾਨੂੰ, ਸਦਾ ਤੇਰੀ ਲੋੜ ਏ
ਸੱਚੇ ਦਿਲੋਂ ਅਲਖ, ਜਗਾਈ ਜਾਵਾਂਗੇ
ਕੁੰਡਾ ਖੋਲ ਜਾਂ ਨਾ ਖੋਲ,,,,,,,,,,,,,,,,,,,,,,

ਮੋੜ ਲੈ ਤੂੰ ਜਿੰਨੀ ਵਾਰੀ, ਖਾਲੀ ਸਾਨੂੰ ਮੋੜਨਾ
ਤੇਰੇ ਤੇ ਭਰੋਸਾ ਸਾਨੂੰ, ਕਦੇ ਨਹੀਓਂ ਤੋੜਨਾ
ਦੁਆਰੇ ਉੱਤੇ ਭੇਟਾਂ ਤੇਰੀ, ਗਾਈ ਜਾਵਾਂਗੇ
ਕੁੰਡਾ ਖੋਲ ਜਾਂ ਨਾ ਖੋਲ,,,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1058 downloads)