बोलने जय कारे नाले भंगडा वि पाना है

आजो सारे रल मिल खींच लो त्यारी,
लग गया नम्बर ते आगि साड़ी वारि,
ढोल नाल लेके शेरावाली दर जाना है,
बोलने जय कारे नाले भंगडा वि पाना है,

करदा सलामा चन अम्बारा दा तारिया चो,
उचा दरबार ज्योति वाली दा सरियाँ चो,
भगता ने मीह आज फुला दा बहाना है,
बोलने जय कारे नाले भंगडा वि पाना है,

हरषा दा धरती ते देखलो नजारा जी,
नाम शेरावाली दा है सब तो प्यारा जी,
रेहमता दा मेरी शेरावाली को खजाना है,
बोलने जय कारे नाले भंगडा वि पाना है,

मंगे जो भी पाउँदा मूहो माँगियां मुरादा जी,
शेरावाली दिन्दी ख़ुशी हद तो जयदा जी,
आखे माँ कराले दा दविंदर मैं जाना है,
बोलने जय कारे नाले भंगडा वि पाना है,


ਆ ਜਉ ਸਾਰੇ ਰਲਮਿਲ, ਖਿੱਚ ਲਓ ਤਿਆਰੀ,
ਲੱਗ ਗਿਆ ਨੰਬਰ ਤੇ, ਆ ਗਈ ਸਾਡੀ ਵਾਰੀ ll
ਢੋਲ ਨਾਲ ਲੈ ਕੇ, ਸ਼ੇਰਾਂ ਵਾਲੀ ਦਰ ਜਾਣਾ ਏ
ਬੋਲਣੇ ਜੈਕਾਰੇ ਨਾਲ, ਭੰਗੜਾ ਵੀ ਪਾਣਾ ਏ,,,,,,,

ਕਰਦਾ ਸਲਾਮਾਂ ਚੰਨ, ਅੰਬਰਾਂ ਦਾ ਤਾਰਿਆਂ ਚੋਂ
ਉੱਚਾ ਦਰਬਾਰ, ਜੋਤਾਂ ਵਾਲੀ ਦਾ ਹੈ ਸਾਰਿਆਂ ਤੋਂ ll
ਭਗਤਾਂ ਨੇ ਮੀਂਹ ਅੱਜ, ਫੁੱਲਾਂ ਦਾ ਵਰਾਉਨ੍ਹਾ ਏ,
ਬੋਲਣੇ ਜੈਕਾਰੇ ਨਾਲ, ਭੰਗੜਾ ਵੀ ਪਾਉਣਾ ਏ,,,,,,,,

ਹਰਸ਼ਾਂ ਦਾ ਧਰਤੀ ਤੇ, ਵੇਖ ਲਓ ਨਜ਼ਾਰਾ ਜੀ,
ਨਾਮ ਸ਼ੇਰਾਂ ਵਾਲੀ ਦਾ ਹੈ, ਸਭ ਤੋਂ ਪਿਆਰਾ ਜੀ ll
ਰਹਿਮਤਾਂ ਦਾ ਮੇਰੀ, ਸ਼ੇਰਾਂ ਵਾਲੀ ਕੋਲ ਖਜ਼ਾਨਾ ਏ,
ਬੋਲਣੇ ਜੈਕਾਰੇ ਨਾਲ, ਭੰਗੜਾ ਵੀ ਪਾਉਣਾ ਏ,,,,,,,,

ਮੰਗੇ ਜੋ ਵੀ ਪਾਉਂਦਾ ਮੂੰਹੋ, ਮੰਗੀਆਂ ਮੁਰਾਦਾਂ ਜੀ
ਸ਼ੇਰਾਂ ਵਾਲੀ ਦੇਂਦੀ ਖੁਸ਼ੀ, ਹੱਦ ਤੋਂ ਜਿਆਦਾ ਜੀ ll
ਆਖੇ ਮਾਂ ਕਰਾਲੇ ਦਾ, ਦਵਿੰਦਰ ਮੈਂ ਜਾਣਾ ਏ,
ਬੋਲਣੇ ਜੈਕਾਰੇ ਨਾਲ, ਭੰਗੜਾ ਵੀ ਪਾਉਣਾ ਏ,,,,,,,
download bhajan lyrics (954 downloads)