चढ़ ऊचियाँ ते नीवियाँ घाटियाँ

चढ़ उचियाँ ते नीवियाँ घाटियाँ,
असी आये तेरे दीदार नु,
माँ जगदम्बे शेरा वालिये,
आज खोले दे भरे भंडार नु,
चढ़ उचियाँ ते नीवियाँ घाटियाँ......

तू है जानी जान भवानी,
तेथो कोई गल लुकी नही,
मोह ममता दी आग भड़कदी,
कोई वी जग विच सुखी नही,
कोई होर न दिसदा ऐह आसरा,
हुन कर दे माँ बेडा पार तू,
माँ जगदम्बे शेरा वालिये,
अज खोल दे भरे भंडार नु,
चढ़ उचियाँ ते नीवियाँ ...........

तू दाती दया जिस ते कर दे,
उसदी उची शान है माँ,
तेरी किरपा जिस ते हो जाये,
उस दा जग विच मान है माँ,
मैं मैयां जी दास अनजान हां,
सुनो माता मेरी पुकार नु,
माँ जगदम्बे शेरा वालिये,
अज खोल दे भरे भंडार नु,
चढ़ उचियाँ ते नीवियाँ.......

माँ मैं तेरे दवार ते सजदा ते कर लवा,

रिश्ते नाते झूठे सारे,
देख लये अजमा के माँ,
तेरे दर ते आज डिगा मैं,
सब था ठोकरा खा के माँ,
दिल दुखियां मेरा एहो चाह्व्दा,
छड देवी मतलबी संसार नु,
माँ जगदम्बे शेरा वालिये,
आज खोल दे भरे भण्डार नु,
चढ़ उचियाँ ते नीवियाँ......

माँ तेरे बिन मुझ पापी नु,
दस माँ कौन सम्बलेगा,
बे आसरे निमाने पूत नु,
माँ बिन केहडा पालेगा,
तेरे चरना च एहो मेरी अर्जी माँ,
माँ तू भूली न तू दास सेवादार नु,
माँ जगदम्बे शेरा वालिये,
अज खोल दे भरे भंडार नु
चढ़ उचियाँ ते नीवियाँ घाटियाँ,


ਚੜ੍ਹ ਉੱਚੀਆਂ ਤੇ ਨੀਵੀਆਂ ਘਾਟੀਆਂ,
ਅਸੀਂ ਆਏ, ਤੇਰੇ ਦੀਦਾਰ ਨੂੰ,
ਮਾਂ ਜਗਦੰਬੇ, ਸ਼ੇਰਾਂ ਵਾਲੀਏ,
ਅੱਜ ਖੋਲ ਦੇ, ਭਰੇ ਭੰਡਾਰ ਨੂੰ ll
ਚੜ੍ਹ ਉੱਚੀਆਂ ਤੇ ਨੀਵੀਆਂ,,,,,,,,

ਤੂੰ ਹੈ ਜਾਣੀ, ਜਾਣ ਭਵਾਨੀ,
ਤੈਥੋਂ ਕੋਈ ਗੱਲ, ਲੁੱਕੀ ਨਹੀਂ ll
ਮੋਹ ਮਮਤਾ ਦੀ, ਅੱਗ ਭੜਕਦੀ,
ਕੋਈ ਵੀ ਜੱਗ ਵਿੱਚ, ਸੁਖੀ ਨਹੀਂ ll
ਕੋਈ ਹੋਰ ਨਾ, ਦਿੱਸਦਾ ਏ ਆਸਰਾ,
ਹੁਣ ਕਰ ਦੇ ਮਾਂ, ਬੇੜਾ ਪਾਰ ਤੂੰ,
ਮਾਂ ਜਗਦੰਬੇ, ਸ਼ੇਰਾਂ ਵਾਲੀਏ,
ਅੱਜ ਖੋਲ ਦੇ, ਭਰੇ ਭੰਡਾਰ ਨੂੰ
ਚੜ੍ਹ ਉੱਚੀਆਂ ਤੇ ਨੀਵੀਆਂ,,,,,,,,

ਤੂੰ ਦਾਤੀ ਦਇਆ, ਜਿਸ ਤੇ ਕਰ ਦੇ,
ਉਸਦੀ ਉੱਚੀ, ਸ਼ਾਨ ਹੈ ਮਾਂ ll
ਤੇਰੀ ਕਿਰਪਾ, ਜਿਸ ਤੇ ਹੋ ਜਾਏ,
ਉਸਦਾ ਜੱਗ ਵਿਚ, ਮਾਣ ਹੈ ਮਾਂ ll
ਮੈਂ ਮਈਆ ਜੀ, ਦਾਸ ਅਣਜਾਣ ਹਾਂ,
ਸੁਣੋ ਮਾਤਾ, ਮੇਰੀ ਪੁਕਾਰ ਨੂੰ,
ਮਾਂ ਜਗਦੰਬੇ, ਸ਼ੇਰਾਂ ਵਾਲੀਏ,
ਅੱਜ ਖੋਲ ਦੇ, ਭਰੇ ਭੰਡਾਰ ਨੂੰ
ਚੜ੍ਹ ਉੱਚੀਆਂ ਤੇ ਨੀਵੀਆਂ,,,,,,,,

ਮਾਂ,, ਮੈਂ ਤੇਰੇ ਦਵਾਰ ਤੇ,,, ਸਜਦਾ ਤੇ ਕਰ ਲਵਾਂ ll

ਰਿਸ਼ਤੇ ਨਾਤੇ, ਝੂਠੇ ਸਾਰੇ,
ਦੇਖ ਲਏ, ਅਜ਼ਮਾ ਕੇ ਮਾਂ ll
ਤੇਰੇ ਦਰ ਤੇ, ਆਣ ਡਿੱਗਾ ਮੈਂ,
ਸਭ ਥਾਂ, ਠੋਕਰਾਂ ਖਾ ਕੇ ਮਾਂ ll
ਦਿਲ ਦੁਖੀਆ ਮੇਰਾ, ਇਹੋ ਚਾਹਂਵਦਾ,
ਛੱਡ ਦੇਵਾਂ, ਮਤਲਬੀ ਸੰਸਾਰ ਨੂੰ,
ਮਾਂ ਜਗਦੰਬੇ, ਸ਼ੇਰਾਂ ਵਾਲੀਏ,
ਅੱਜ ਖੋਲ ਦੇ, ਭਰੇ ਭੰਡਾਰ ਨੂੰ
ਚੜ੍ਹ ਉੱਚੀਆਂ ਤੇ ਨੀਵੀਆਂ,,,,,,,,

ਮਾਂ ਤੇਰੇ ਬਿਨ, ਮੁਝ ਪਾਪੀ ਨੂੰ,
ਦੱਸ ਮਾਂ ਕੌਣ, ਸੰਭਾਲੇਗਾ ll
ਬੇ-ਆਸਰੇ, ਨਿਮਾਣੇ ਪੁੱਤ ਨੂੰ,
ਮਾਂ ਬਿਨ ਕੇਹੜਾ, ਪਾਲੇਗਾ ll
ਤੇਰੇ ਚਰਨਾਂ ਚ, ਇਹੋ ਮੇਰੀ ਅਰਜ਼ ਮਾਂ,
ਮਾਂ ਤੂੰ ਭੁੱਲੀ ਨਾ ਤੂੰ, ਦਾਸ ਸੇਵਾਦਾਰ ਨੂੰ,
ਮਾਂ ਜਗਦੰਬੇ, ਸ਼ੇਰਾਂ ਵਾਲੀਏ,
ਅੱਜ ਖੋਲ ਦੇ, ਭਰੇ ਭੰਡਾਰ ਨੂੰ
ਚੜ੍ਹ ਉੱਚੀਆਂ ਤੇ ਨੀਵੀਆਂ,,,,,,,,
ਧੁਨ- ਜ਼ਰਾ ਸਾਹਮਣੇ ਤੋਂ ਆ ਓ ਛੱਲੀਏ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (881 downloads)